ਦਰਖੱਤਾਂ ਦੀ ਛੰਗਾਈ ਕਰਵਾਈ

ਐਸ ਏ ਐਸ ਨਗਰ, 17 ਨਵੰਬਰ (ਜਸਵਿੰਦਰ ਸਿੰਘ) ਵਾਰਡ ਨੰਬਰ 9 (ਸੈਕਟਰ 70) ਵਿੱਚ ਕਾਂਗਰਸੀ ਆਗੂ  ਬਲਰਾਜ ਕੌਰ ਧਾਲੀਵਾਲ ਅਤੇ ਗਗਨ ਧਾਲੀਵਾਲ ਵਲੋਂ ਦਰੱਖਤਾਂ ਦੀ ਛੰਗਾਈ ਕਰਵਾਈ ਗਈ|
ਇਸ ਮੌਕੇ ਸ੍ਰੀ ਗਗਨ  ਧਾਲੀਵਾਲ ਨੇ ਦਸਿਆ ਕਿ ਇਲਾਕੇ ਵਿਚ             ਅਨੇਕਾਂ ਦਰਖਤ ਬਹੁਤ ਫੈਲ ਗਏ ਸਨ, ਜਿਸ ਕਰਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਆ ਰਹੀ ਸੀ| ਉਹਨਾਂ ਵਲੋਂ ਇਹ ਸਮੱਸਿਆ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਧਿਆਨ ਵਿੱਚ ਲਿਆਂਦੀ ਗਈ ਸੀ ਜਿਹਨਾਂ ਵਲੋਂ ਅੱਜ ਦਰਖਤ ਛਾਂਗਣ ਵਾਲੀ ਗੱਡੀ ਭੇਜ ਕੇ ਦਰਖਤਾਂ ਦੀ ਛੰਗਾਈ ਕਰਵਾ ਦਿਤੀ ਗਈ ਹੈ| ਇਸ ਮੌਕੇ ਬੰਦ ਪਈਆਂ ਰੋਡ ਗਲੀਆਂ ਦੀ ਸਫਾਈ ਕਰਵਾਈ ਗਈ| 
ਉਹਨਾਂ ਦਸਿਆ ਕਿ ਉਹਨਾਂ ਦੇ ਵਾਰਡ ਨੰਬਰ 9 ਦੇ ਫੇਜ 7 ਵਿੱਚ ਪਂੈਦੇ ਸਾਰੇ ਇਲਾਕੇ ਦੇ ਦਰਖਤਾਂ ਦੀ ਛੰਗਾਈ ਪਹਿਲਾਂ ਹੀ ਕਰਵਾਈ ਜਾ ਚੁਕੀ ਹੈ ਅਤੇ ਹੁਣ  ਸੈਕਟਰ 70 ਦੇ ਇਲਾਕੇ ਦੇ ਦਰਖਤਾਂ ਦੀ ਛੰਗਾਈ ਕਰਵਾਈ ਗਈ ਹੈ| 
ਇਸ ਮੌਕੇ ਵੈਲਫੇਅਰ ਐਸੋਸੀਏਸ਼ਨ ਦੇ ਵਿੱਤ ਸਕੱਤਰ ਵਿਨੋਦ ਕਪਾਹੀ, ਪ੍ਰਧਾਨ ਜਗਦੀਸ਼ ਢਾਂਡਾ, ਰਜਿੰਦਰ ਸਿੰਘ, ਐਸ ਕੇ ਅਗਰਵਾਲ, ਅੰਮ੍ਰਿਤਪਾਲ ਸਿੰਘ, ਅਮਰਜੀਤ ਸਿੰਘ, ਹਰੀਸ਼ ਦੱਤਾ ਮੌਜੂਦ ਸਨ| 

Leave a Reply

Your email address will not be published. Required fields are marked *