ਦਰਖੱਤਾਂ ਦੀ ਛੰਗਾਈ ਕਰਵਾਉਣ ਦੀ ਮੰਗ


ਐਸ  ਏ ਐਸ ਨਗਰ, 11 ਨਵੰਬਰ (ਸ.ਬ.) ਰੈਜੀਡੈਂਟਸ ਵੈਲਫੇਅਰ ਸੁਸਾਇਟੀ ਫੇਜ 7 ਐਸ ਏ ਐਸ ਨਗਰ ਦੇ ਜਨਰਲ ਸਕੱਤਰ ਸ੍ਰੀ ਪ੍ਰਭਦੀਪ ਸਿੰਘ ਨੇ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੂੰ ਪੱਤਰ ਲਿਖ  ਕੇ ਮੰਗ ਕੀਤੀ ਹੈ ਕਿ ਫੇਜ 7 ਵਿੱਚ ਸਰਕਾਰੀ ਦਰਖਤਾਂ ਦੀ ਛੰਗਾਈ ਕਰਵਾਈ ਜਾਵੇ| 
ਇਸ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਫੇਜ 7 ਦੇ ਕਈ ਮਕਾਨਾਂ ਦੇ ਸਾਹਮਣੇ ਫੁੱਟਪਾਥਾਂ ਤੇ ਸਰਕਾਰੀ ਦਰਖਤਾਂ ਦੀ ਉਚਾਈ ਕਾਫੀ ਹੋ ਗਈ ਹੈ ਅਤੇ ਇਹਨਾਂ ਦਰਖਤਾਂ ਦਾ ਫੈਲਾਓ ਬਹੁਤ ਹੋ ਗਿਆ ਹੈ| ਇਹਨਾਂ ਵਿਚੋਂ ਕੁਝ ਦਰਖਤ  ਬਿਜਲੀ ਦੀਆਂ ਤਾਰਾਂ ਨੂੰ ਛੂਹ ਰਹੇ ਹਨ, ਜਿਸ ਕਾਰਨ ਕਦੇ ਵੀ ਹਾਦਸਾ ਵਾਪਰ ਸਕਦਾ ਹੈ| ਉਹਨਾਂ ਮੰਗ ਕੀਤੀ ਹੈ ਕਿ ਇਹਨਾਂ ਦਰਖਤਾਂ ਦੀ ਛੰਗਾਈ ਕੀਤੀ ਜਾਵੇ|

Leave a Reply

Your email address will not be published. Required fields are marked *