ਦਰਜੀ ਦੀ ਦੁਕਾਨ ਤੇ ਛਾਪੇ ਦੌਰਾਨ 30 ਲੱਖ ਰੁਪਏ ਅਤੇ 2.5 ਕਿਲੋ ਸੋਨਾ ਬਰਾਮਦ

ਚੰਡੀਗੜ੍ਹ, 17 ਦਸੰਬਰ (ਸ.ਬ.) ਇਨਫੋਰਸਮੈਂਟ ਡਾਇਰੈਕਟੋਰੇਟ ਵਿਭਾਗ ਵਲੋਂ ਅੱਜ ਛਾਪਾ ਮਾਰ ਕੇ ਇਕ ਦਰਜੀ ਦੇ ਟਿਕਾਣੇ ਤੋਂ ਮੁਹਾਲੀ ਅਤੇ ਚੰਡੀਗੜ੍ਹ ਵਿੱਚੋਂ 30 ਲੱਖ ਰੁਪਏ ਬਰਾਮਦ ਕੀਤੇ ਗਏ ਜਿਨ੍ਹਾਂ ਵਿਚੋਂ 18 ਲੱਖ ਦੇ ਨਵੇਂ ਨੋਟ ਵੀ ਸ਼ਾਮਲ ਸਨ| ਇਸ ਦੌਰਾਨ ਈ. ਡੀ. ਵਲੋਂ 2.5 ਕਿਲੋ ਸੋਨਾ ਵੀ ਜ਼ਬਤ ਕੀਤਾ ਗਿਆ ਹੈ| ਫਿਲਹਾਲ ਵਿਭਾਗ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ| ਈ. ਡੀ. ਅਧਿਕਾਰੀਆਂ ਨੇ ਦੱਸਿਆ ਕਿ ਜ਼ਬਤ ਕੀਤੀ ਗਈ ਰਕਮ ਵਿੱਚ ਦੋ ਹਜ਼ਾਰ ਦੇ ਨਵੇਂ ਨੋਟਾਂ ਵਿੱਚ 18 ਲੱਖ ਰੁਪਏ ਸ਼ਾਮਲ ਹਨ| ਬਾਕੀ ਰਾਸ਼ੀ 100 ਅਤੇ 50 ਦੇ ਨੋਟਾਂ ਵਿੱਚ ਹੈ|
ਅਧਿਕਾਰੀਆਂ ਨੇ ਦੱਸਿਆ ਕਿ ਈ. ਡੀ. ਜਾਂਚ ਕਰ ਰਹੀ ਹੈ ਕਿ ਨੋਟਾਂ ਨੂੰ ਕਿਵੇਂ ਅਤੇ ਕਿਸ ਰਾਹੀਂ ਬਦਲਿਆ ਗਿਆ| ਦਰਜੀ ਦੀ ਦੁਕਾਨ ਦੇ ਮਾਲਕਾਂ ਨੇ ਸੋਨਾ ਵੀ ਖਰੀਦਿਆ ਸੀ| ਉਨ੍ਹਾਂ ਨੇ ਕਥਿਤ ਤੌਰ ਤੇ 44,000 ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ ਤੇ 2.5 ਕਿਲੋ ਸੋਨਾ ਖਰੀਦਿਆ ਸੀ| ਅਧਿਕਾਰੀ ਦੁਕਾਨ ਦੇ ਬਿੱਲ ਰਿਕਾਰਡ ਦੀ ਜਾਂਚ ਕਰ ਰਹੇ ਸਨ| ਇਸ ਦੌਰਾਨ ਚੰਡੀਗੜ੍ਹ ਪੁਲੀਸ ਨੇ ਕਪੜਾ ਵਪਾਰੀ ਇੰਦਰਪਾਲ ਮਹਾਜਨ ਨੂੰ ਕਮੀਸ਼ਨ ਤੇ ਨਵੇਂ ਨੋਟ  ਦੇਣ ਦੇ ਮਾਮਲੇ ਵਿੱਚ ਮੁਹਾਲੀ ਦੇ ਇਕ ਨਿੱਜੀ ਬੈਂਕ ਦੇ ਸੀਨੀਅਰ ਅਧਿਕਾਰੀ ਨੂੰ ਵੀ ਗ੍ਰਿਫਤਾਰ ਕੀਤਾ ਹੈ|

Leave a Reply

Your email address will not be published. Required fields are marked *