ਦਰਦਨਾਕ ਸੜਕ ਹਾਦਸਾ: ਮਾਤਾ-ਪਿਤਾ ਦੀ ਅੱਖਾਂ ਸਾਹਮਣੇ 4 ਸਾਲ ਦੇ ਮਾਸੂਮ ਦੀ ਮੌਤ

ਕਾਂਗੜਾ, 3 ਅਕਤੂਬਰ (ਸ.ਬ.) ਕਾਂਗੜਾ ਦੇ ਕੱਛਆਰੀ ਨੇੜੇ ਇਕ ਦਰਦਨਾਕ ਸੜਕ ਹਾਦਸਾ ਹੋ ਗਿਆ| ਇਸ ਵਿੱਚ ਇਕ 4 ਸਾਲਾ ਬੱਚੇ ਦੀ ਮੌਤ ਹੋ ਗਈ ਜਦਕਿ ਹੋਰ ਵਿਅਕਤੀ ਜ਼ਖਮੀ ਹੋ ਗਏ| ਜ਼ਖਮੀਆਂ ਨੂੰ ਇਲਾਜ ਲਈ ਟਾਂਡਾ ਹਸਪਤਾਲ ਲਿਜਾਇਆ ਗਿਆ ਹੈ| ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ| ਮ੍ਰਿਤਕ ਦੀ ਪਛਾਣ ਪ੍ਰਸ਼ਾਂਤ ਦੇ ਰੂਪ ਵਿੱਚ ਹੋਈ ਹੈ|
ਜਾਣਕਾਰੀ ਮੁਤਾਬਕ ਵਾਹਨਾਂ ਦੇ ਸ਼ੋਅ ਰੂਮ ਦੇ ਬਾਹਰ ਸੜਕ ਤੇ ਐਸ.ਯੂ.ਵੀ ਗਲਤ ਪਾਸਿਓ ਖੜ੍ਹੀ ਸੀ| ਇਸ ਦੌਰਾਨ ਉਥੋਂ ਤੋਂ ਸਕੂਟਰੀ ਤੇ ਗੁਜ਼ਰ ਰਹੇ ਇਕ ਪਰਿਵਾਰ ਦੀ ਉਸ ਨਾਲ ਟੱਕਰ ਹੋ ਗਈ| ਇੰਨਾ ਹੀ ਨਹੀਂ ਅਚਾਨਕ ਪਿੱਛੇ ਤੋਂ ਆ ਰਹੇ ਇਕ ਟਰੱਕ ਦੀ ਲਪੇਟ ਵਿੱਚ ਪਰਿਵਾਰ ਆ ਗਿਆ| ਇਸ ਹਾਦਸੇ ਵਿੱਚ 4 ਸਾਲ ਦੇ ਪ੍ਰਸ਼ਾਂਤ ਦੀ ਮੌਤ ਹੋ ਗਈ ਜਦਕਿ ਪਿਤਾ ਕਮਲ ਕਿਸ਼ੋਰ ਅਤੇ ਮਾਤਾ ਪ੍ਰਿਯਾ ਵਾਸੀ ਸੇਰਾਥਾਣਾ ਜ਼ਖਮੀ ਹੋ ਗਏ| ਹਾਦਸੇ ਦੇ ਬਾਅਦ ਸੈਕੜੋਂ ਲੋਕ ਮੌਕੇ ਤੇ ਇੱਕਠੇ ਹੋ ਗਏ| ਲੋਕਾਂ ਦਾ ਆਰੋਪ ਹੈ ਕਿ ਕਈ ਵਾਹਨ ਸੜਕ ਕਿਨਾਰੇ ਸ਼ੋਅ ਰੂਮ ਦੇ ਦੂਜੇ ਵੱਲ ਖੜ੍ਹੇ ਕੀਤੇ ਗਏ ਹਨ, ਜਿਸ ਦੇ ਕਾਰਨ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਹਨ|

Leave a Reply

Your email address will not be published. Required fields are marked *