ਦਰਸ਼ਕਾਂ ਦਾ ਸਮਰਥਨ ਮਿਲ ਰਿਹਾ ਹੈ ਠੱਗ ਲਾਈਫ ਨੂੰ

ਐਸ ਏ ਐਸ ਨਗਰ, 25 ਜੁਲਾਈ (ਸ.ਬ.) ਪਾਲੀਵੁਡ ਜਾਂ ਬਾਲੀਵੁਡ ਹੀ ਨਹੀਂ ਸਗੋਂ ਹਾਲੀਵੁਡ ਤਕ ਪੰਜਾਬੀ ਫਿਲਮਾਂ ਦੀਆਂ ਧੁੰਮਾਂ ਹਨ|  ਬੀਤੀ 21 ਜੁਲਾਈ ਨੂੰ ਤਾਜ਼ਾ ਰਿਲੀਜ਼ ਹੋਈ ਪੰਜਾਬੀ ਫਿਲਮ ”ਠੱਗ ਲਾਈਫ” ਇੱਕ ਅਜਿਹੀ ਪਰਿਵਾਰਕ ਫਿਲਮ ਹੈ ਜਿਸਦਾ ਅਨੰਦ ਪੂਰੇ ਪਰਿਵਾਰ ਨਾਲ ਬੈਠ ਕੇ ਮਾਣਿਆ ਜਾ ਸਕਦਾ ਹੈ|
ਫਿਲਮ ਨੂੰ ਦਰਸ਼ਕਾਂ ਦਾ ਚੰਗਾ ਸਮਰਥਨ ਮਿਲ ਰਿਹਾ ਹੈ| ਨਾਰਥ ਕੰਟਰੀ ਮਾਲ ਵਿਚ ਫਿਲਮ ਠੱਗ ਲਾਈਫ ਵੇਖ ਕੇ ਨਿਕਲੇ ਹਰਜਿੰਦਰ ਸਿੰਘ ਕਹਿੰਦੇ ਹਨ ਕਿ ਫਿਲਮ ਵੇਖ ਕੇ ਇੰਝ ਮਹਿਸੂਸ ਹੋ ਰਿਹਾ ਸੀ ਕਿ ਸਾਰਾ ਕੁਝ ਆਪਣੇ ਆਲੇ ਦੁਆਲੇ ਹੀ ਵਾਪਰ ਰਿਹਾ ਹੈ| ਫਿਲਮ ਵਿਚ ਪੂਰੀ ਤਰ੍ਹਾਂ ਪੇਂਡੂ ਮਾਹੌਲ ਪੇਸ਼ ਕੀਤਾ ਗਿਆ ਹੈ ਅਤੇ ਕਪੜੇ, ਭਾਸ਼ਾ, ਸਭ ਕੁਝ ਆਪਣਾ ਹੀ ਲੱਗਦਾ ਹੈ|
ਫਿਲਮ ਵੇਖ ਕੇ ਨਿਕਲੀ ਕਵਿਤਾ ਨੇ ਕਿਹਾ ਕਿ ਪਹਿਲਾ ਅੱਧ ਜਿੱਥੇ ਪੂਰੀ ਤਰ੍ਹਾਂ ਹਾਸਾ ਭਰਪੂਰ  ਹੈ ਉੱਥੇ ਦੂਜੇ ਅੱਧ ਵਿਚ ਫਿਲਮ ਰਾਹੀਂ ਵਧੀਆ ਸੰਦੇਸ਼  ਦੇਣ ਦਾ ਯਤਨ ਕੀਤਾ ਗਿਆ ਹੈ|
ਫਿਲਮ ਵਿਚ ਰਾਜੀਵ ਠਾਕੁਰ, ਵਿਰਜੇਸ਼ ਹੀਰਜੀ, ਯੋਗਰਾਜ ਸਿੰਘ, ਅਨੀਤਾ ਦੇਵਗਨ, ਰਾਣਾ ਜੰਗ ਬਹਾਦਰ ਆਦਿ ਕਲਾਕਾਰਾਂ ਨੇ  ਕੰਮ ਕੀਤਾ ਹੈ| ਫਿਲਮ ਦੇ ਗੀਤਾਂ ਬਾਰੇ ਗੱਲ ਕੀਤੀ ਜਾਵੇ ਤਾਂ ਦਰਸ਼ਕਾਂ ਅਨੁਸਾਰ ਫਿਲਮ ਦੇ ਗੀਤ ਹਿੱਟ ਹਨ ਅਤੇ ਸੰਗੀਤ ਵੀ ਬਹੁਤ ਪ੍ਰਭਾਵਸ਼ਾਲੀ ਹੈ| ਦਰਸ਼ਕਾਂ ਅਨੁਸਾਰ ਚਰਨਜੀਤ ਸਿੰਘ ਵਾਲੀਆ ਅਤੇ ਤੇਗਵੀਰ ਸਿੰਘ ਵਾਲੀਆ ਵਲੋਂ ਤਿਆਰ ਕੀਤੀ ਗਈ ਇਹ ਫਿਲਮ ਅਸਰਦਾਰ ਹੈ|

Leave a Reply

Your email address will not be published. Required fields are marked *