ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵਧਾਏਗਾ ਹਰਜੀਤ ਹਰਮਨ ਦੀ ਫ਼ਿਲਮ ‘ਕੁੜਮਾਈਆਂ’ ਦਾ ਟ੍ਰੇਲਰ, 20 ਅਗਸਤ ਨੂੰ ਹੋਵੇਗਾ ਰਿਲੀਜ਼

ਚੰਡੀਗੜ੍ਹ 17 ਅਗਸਤ (ਸ.ਬ.) 14 ਸਤੰਬਰ ਨੂੰ ਦੁਨੀਆ ਭਰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਕੁੜਮਾਈਆਂ’ ਦਾ ਟ੍ਰੇਲਰ 20 ਅਗਸਤ ਨੂੰ ਰਿਲੀਜ਼ ਹੋਵੇਗਾ| ਇਹ ਟ੍ਰੇਲਰ ਲੋਕਧੁਨ ਮਿਊਜ਼ਿਕ ਦੇ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਹੋਵੇਗਾ| ਵਿਨਰਜ਼ ਫ਼ਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿਚ ਮੁੱਖ ਭੂਮਿਕਾ ਵਿੱਚ ਹਰਜੀਤ ਹਰਮਨ, ਅਦਾਕਾਰਾ ਜੁਪਜੀ ਖਹਿਰਾ, ਵੀਤ ਬਲਜੀਤ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਗੁਰਮੀਤ ਸਾਜਨ, ਹਰਬੀ ਸੰਘਾ, ਹੌਬੀ ਧਾਲੀਵਾਲ, ਰਾਖੀ ਹੁੰਦਲ ਅਤੇ ਬਾਲ ਅਦਾਕਾਰ ਅਨਮੋਲ ਵਰਮਾ ਆਦਿ ਸਿਤਾਰੇ ਨਜ਼ਰ ਆਉਣਗੇ| ਫ਼ਿਲਮ ਦੇ ਨਿਰਮਾਤਾ ਗੁਰਮੀਤ ਸਾਜਨ ਤੇ ਗੁਰਮੇਲ ਬਰਾੜ ਅਤੇ ਫ਼ਿਲਮ ਨਿਰਦੇਸ਼ਕ ਮਨਜੀਤ ਟੋਨੀ ਤੇ ਗੁਰਮੀਤ ਸਾਜਨ ਹਨ| ਪੰਜਾਬ ਦੇ ਅਮੀਰ ਵਿਰਸੇ ਨੂੰ ਦਰਸਾਉਂਦੀ ਇਸ ਫ਼ਿਲਮ ਦੀ ਕਹਾਣੀ ਮਨਜੀਤ ਸਿੰਘ ਟੋਨੀ ਦੀ ਲਿਖਤ ਹੈ ਜਿਸ ਦਾ ਸਕ੍ਰੀਨ ਪਲੇਅ ਰਾਜੂ ਵਰਮਾ ਨੇ ਕੀਤਾ ਹੈ ਤੇ ਸੰਵਾਦ ਗੁਰਮੀਤ ਸਾਜਨ ਨੇ ਲਿਖੇ ਹਨ|

Leave a Reply

Your email address will not be published. Required fields are marked *