ਦਰਿਆ ਬਿਆਸ ਵਿੱਚ ਜ਼ਹਿਰੀਲਾ ਰਸਾਇਣ ਘੁਲਣ ਕਾਰਨ ਵੱਡੇ ਪੱਧਰ ਤੇ ਮੱਛੀਆਂ ਮਰੀਆਂ

ਦਰਿਆ ਬਿਆਸ ਵਿੱਚ ਜ਼ਹਿਰੀਲਾ ਰਸਾਇਣ ਘੁਲਣ ਕਾਰਨ ਵੱਡੇ ਪੱਧਰ ਤੇ ਮੱਛੀਆਂ ਮਰੀਆਂ
10 ਕਿਲੋਮੀਟਰ ਦਾ ਏਰੀਆ ਪ੍ਰਭਾਵਿਤ, 8 ਜਿਲ੍ਹਿਆਂ ਵਿੱਚ ਮੱਛੀ ਨਾ ਖਾਣ ਦਾ ਅਲਰਟ ਜਾਰੀ
ਅੰਮ੍ਰਿਤਸਰ, 17 ਮਈ (ਸ.ਬ.) ਅੰਮ੍ਰਿਤਸਰ ਦੇ ਹਲਕਾ ਬਿਆਸ ਨਦੀ ਵਿੱਚ ਜ਼ਹਿਰੀਲਾ ਰਸਾਇਣ ਆਉਣ ਨਾਲ ਲੱਖਾਂ ਦੀ ਗਿਣਤੀ ਵਿੱਚ ਮੱਛੀਆਂ ਦੇ ਮਰਨ ਦੀ ਖਬਰ ਹੈ| ਮਿਲੀ ਜਾਣਕਾਰੀ ਮੁਤਾਬਕ ਜੰਗਲੀ ਜੀਵ ਅਤੇ ਵਣ ਵਿਭਾਗ ਮੌਕੇ ਦਾ ਜਾਇਜ਼ਾ ਲੈਣ ਲਈ ਹਰੀਕੇ ਪਤੱਨ ਤੋਂ ਬਿਆਸ ਦਰਿਆ ਪਹੁੰਚੇ|
ਮੌਕੇ ਤੇ ਐਸ. ਡੀ. ਐਮ. ਬਾਬਾ ਬਕਾਲਾ ਸਾਹਿਬ ਰਵਿੰਦਰ ਸਿੰਘ ਅਰੋੜਾ, ਥਾਣਾ ਬਿਆਸ ਦੇ ਮੁਖੀ ਕਿਰਨਦੀਪ ਸਿੰਘ, ਥਾਣਾ ਢਿਲਵਾਂ ਦੇ ਪੁਲੀਸ ਕਰਮਚਾਰੀ, ਰੇਂਜ ਅਫਸਰ ਹਰਬਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਵੱਲੋਂ ਦਰਿਆ ਦੇ ਦੋਵੇਂ ਪਾਸਿਓਂ ਕਿਨਾਰਿਆਂ ਦੀ ਜਾਂਚ ਕੀਤੀ|
ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਨਾਲ 10 ਕਿਲੋਮੀਟਰ ਦਾਏਰੀਆ ਪ੍ਰਭਾਵਿਤ ਹੋਇਆ ਹੈ ਅਤੇ ਲੋਕਾਂ ਨੂੰ ਮੱਛੀਆਂ ਨਾ ਖਾਣ ਦੀ ਅਪੀਲ ਕੀਤੀ ਗਈ ਹੈ| ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬਿਆਸ ਦਰਿਆ ਵਿੱਚ ਜ਼ਹਿਰੀਲਾ ਰਸਾਇਣ ਕਿੱਥੋਂ ਆਇਆ ਹੈ| ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ|
ਇਸੇ ਦੌਰਾਨ ਪੰਜਾਬ ਸਰਕਾਰ ਵਲੋਂ ਸੂਬੇ ਦੇ 8 ਜ਼ਿਲਿਆਂ ਦੇ ਲੋਕਾਂ ਨੂੰ ਮੱਛੀ ਨਾ ਖਾਣ ਦਾ ਅਲਰਟ ਜਾਰੀ ਕੀਤਾ ਗਿਆ ਹੈ| ਜਿਨ੍ਹਾਂ ਵਿੱਚ ਅੰਮ੍ਰਿਤਸਰ, ਬਟਾਲਾ-ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਸੁਲਤਾਨਪੁਰ, ਪਠਾਨਕੋਟ ਜ਼ਿਲੇ ਸ਼ਾਮਲ ਹਨ|

Leave a Reply

Your email address will not be published. Required fields are marked *