ਦਲਬੀਰ ਸਿੰਘ ਸਰੋਆ ਦੀ ਨਾਟਕਾਂ ਦੀ ਪੁਸਤਕ ਲੋਕ-ਅਰਪਣ

ਐਸ ਏ ਐਸ ਨਗਰ, 23 ਜੁਲਾਈ (ਸ.ਬ.) ਸਾਹਿਤ ਵਿਗਿਆਨ ਕੇਂਦਰ ਦੀ ਵਿਸੇਸ਼ ਇਕੱਤਰਤਾ ਸ਼ਿਵਾਲਿਕ ਪਬਲਿਕ ਸਕੂਲ ਮੁਹਾਲੀ ਵਿਖੇ ਹੋਈ ਜਿਸ ਵਿੱਚ ਦਲਬੀਰ ਸਿੰਘ ਸਰੋਆ ਦੀ ਨਾਟਕਾਂ ਦੀ ਪੁਸਤਕ ਮਸੀਹਾ ਬਿਮਾਰ ਹੈ ਅਤੇ ਹੋਰ ਇਕਾਂਗੀ ਲੋਕ-ਅਰਪਣ ਕੀਤੀ ਗਈ| ਪ੍ਰਧਾਨਗੀ ਮੰਡਲ ਵਿੱਚ ਹਰਿਆਣਾ ਸਾਹਿਤ ਅਕਾਦਮੀ ਤੋਂ ਐਵਾਰਡ ਜੇਤੂ ਉਰਦੂ ਦੇ ਨਾਮੀ ਸ਼ਾਇਰ ਇਰਫਾਨ ਨੌਮਾਨੀ (ਰਾਜਸਥਾਨ) ਪੰਜਾਬੀ ਦੇ ਬਜੁਰਗ ਸ਼ਾਇਰ ਬਲਵੰਤ ਸਿੰਘ ਮੁਸਾਫ਼ਿਰ, ਲੇਖਕ ਸਰੋਆ ਅਤੇ ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਸ਼ਾਮਲ ਸਨ| ਪ੍ਰੋਗਰਾਮ ਦੀ ਸ਼ੁਰੂਆਤ ਧਿਆਨ ਸਿੰਘ ਕਾਹਲੋਂ ਦੇ ਗੀਤ ਨਾਲ ਹੋਈ| ਪ੍ਰਧਾਨਗੀ ਮੰਡਲ ਅਤੇ ਹੋਰ ਵਿਦਵਾਨਾਂ ਨੇ ਮਿਲ ਕੇ ਪੁਸਤਕ ਨੂੰ ਲੋਕ-ਅਰਪਣ ਕੀਤਾ| ਪੁਸਤਕ ਬਾਰੇ ਡਾ: ਗੁਰਮੇਲ ਸਿੰਘ ਅਤੇ ਪਾਲ ਅਜਨਬੀ ਨੇ ਪੇਪਰ ਪੜ੍ਹਿਆ| ਡਾ: ਗੁਰਮੇਲ ਸਿੰਘ ਨੇ ਕਿਹਾ ਕਿ ਨਾਟਕ ਅਜਿਹੀ ਵਿਧੀ ਹੈ ਜੋ ਸਧਾਰਨ ਬੰਦੇ ਨੂੰ ਵੀ ਸਮਝ ਆ ਜਾਂਦੀ ਹੈ| ਸਮਕਾਲੀ ਹਾਲਾਤ, ਸਮਾਜਿਕ ਕੁਰੀਤੀਆਂ ਅਤੇ ਵੱਖ ਵੱਖ ਤਰ੍ਹਾਂ ਦੇਨਾ- ਪਾਕ ਗਠਜੋੜਾਂ ਨੂੰ ਇਸ ਪੁਸਤਕ ਵਿੱਚ ਵਧੀਆ ਢੰਗ ਨਾਲ ਪੇਸ਼ ਕੀਤਾ ਹੈ|
ਅਜਨਬੀ ਦਾ ਕਹਿਣਾ ਸੀ ਕਿ ਹਰ ਨਾਟਕ ਦਾ ਸਿਰਲੇਖ ਢੁੱਕਵਾਂ ਹੈ ਅਤੇ ਪਾਤਰ ਉਸਾਰੀ ਬਹੁਤ ਵਧੀਆ ਹੈ| ਸਾਰੇ ਵਿਸ਼ੇਸ਼ ਧਾਰਨ ਆਦਮੀ ਦੀ ਜਿੰਦਗੀ ਨਾਲ ਜੁੜੇ ਹੋਏ ਹਨ| ਪੁਸਤਕ ਉਤੇ ਵਿਚਾਰ ਚਰਚਾ ਵਿਚ ਤੇਜਾ ਸਿੰਘ ਥੂਹਾ, ਐਡਵੋਕੇਟ ਸਰਵਨ ਸਾਬਰ ਬਲਵੰਤ ਸਿੰਘ ਮੁਸਾਫ਼ਿਰ ਅਤੇ ਸੇਵੀ ਰਾਇਤ ਨੇ ਭਾਗ ਲਿਆ| ਲੇਖਕ ਨੇ ਨਾਟਕ ਲਿਖਣ ਦੀ ਚੇਟਕ, ਵਿਸ਼ਿਆਂ ਦੀ ਚੋਣ ਅਤੇ ਮਜਲੂਮ ਦੀ ਧਿਰ ਬਣਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ| ਮੁਖ-ਮਹਿਮਾਨ ਜਨਾਬ ਇਰਫਾਨ ਨੌਮਾਨੀ ਨੇ ਕਿਹਾ ਕਿ ਸਾਰੇ ਨਾਟਕ ਸਮਾਜ ਨੂੰ ਸੇਧ ਦੇਣ ਵਾਲੇ ਹਨ| ਲੇਖਕ ਨੇ ਇਸ ਦੌਰ ਵਿਚ ਆਦਮੀ ਦੀ ਗੁੰਝਲਦਾਰ ਜਿੰਦਗੀ ਨੂੰ ਬੜੇ ਸੂਖਮ ਢੰਗ ਨਾਲ ਪੇਸ਼ ਕੀਤਾ ਹੈ| ਮੰਚ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਕੀਤਾ| ਇਸ ਮੌਕੇ ਮਨਮੋਹਣ ਸਿੰਘ ਦਾਂਊ, ਗੁਰਨਾਮ ਕੰਵਰ, ਊਸ਼ਾ ਕੰਵਰ, ਅਵਤਾਰ ਸਿੰਘ ਪਤੰਗ, ਪਰਸਰਾਮ ਸਿੰਘ ਬੱਧਨ, ਦੀਪਕ ਚਨਾਰਥਲ, ਅਜੀਤ ਸਿੰਘ ਮਠਾੜੂ, ਕਰਮਜੀਤ ਬੱਗਾ,ਅਜੀਤ ਸਿੰਘ ਸੰਧੂ, ਰਜਿੰਦਰ ਧੀਮਾਨ, ਆਰ ਕੇ ਭਗਤ, ਰਮਨ ਸੰਧੂ, ਰਣਜੋਧਰਾਣਾ, ਥੰਮਣ ਸਿੰਘ ਸੈਣੀ, ਬਲਵੀਰ ਬੱਗਾ, ਪਾਲ ਸਿੰਘ ਪਾਲ, ਬਲਦੇਵ ਸਿੰਘ ਪਰਦੇਸੀ, ਮਲਕੀਤ ਬਸਰਾ,ਕਸ਼ਮੀਰ ਕੌਰ ਸੰਧੂ,ਰਜਿੰਦਰ ਰੇਣੂ,ਜਗਦੀਪ ਨੂਰਾਨੀ, ਗੁਰਦੇਵ ਕੌਰ ਅਤੇ ਸਤਬੀਰ ਕੌਰ ਹਾਜਰ ਸਨ|

Leave a Reply

Your email address will not be published. Required fields are marked *