ਦਲਿਤ ਪਰਿਵਾਰਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਖਿਲਾਫ ਪੰਚਾਇਤ ਯੂਨੀਅਨ ਦੇ ਵਫਦ ਨੇ ਐਸ ਸੇ, ਐਸ ਟੀ ਕਮਿਸ਼ਨ ਦੇ ਚੇਅਰਮੈਨ ਨੂੰ ਮੰਗ ਪੱਤਰ ਦਿੱਤਾ

ਐਸ ਏ ਐਸ ਨਗਰ, 8 ਮਾਰਚ (ਸ.ਬ.) ਪੰਚਾਇਤ ਯੂਨੀਅਨ ਪੰਜਾਬ ਦੀ ਜਿਲ੍ਹਾ ਮੁਹਾਲੀ ਇਕਾਈ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਇਕ ਵਫਦ ਨੇ ਅੱਜ ਨੈਸ਼ਨਲ ਐਸ ਸੀ, ਐਸ ਟੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਮ ਕ੍ਰਿਸ਼ਨ ਕਥੂਰੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਅਤੇ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਜਿਲ੍ਹਾ ਮੁਹਾਲੀ ਵਿੱਚ ਦਲਿਤ ਪਰਿਵਾਰਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦੇ ਕੇਸ ਵਿੱਚ ਇਨਸਾਫ ਦਿੱਤਾ ਜਾਵੇ|
ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਇਸ ਮੌਕੇ ਵਫਦ ਨੇ ਚੇਅਰਮੈਨ ਦੇ ਧਿਆਨ ਵਿੱਚ ਲਿਆਂਦਾ ਕਿ ਪਿਛਲੇ 15 ਸਾਲਾਂ ਤੋਂ ਦਲਿਤ ਪਰਿਵਾਰਾਂ ਤੇ ਹੋ ਰਹੇ ਕਥਿਤ ਅਤਿਆਚਾਰਾਂ ਅਤੇ ਧੱਕੇਸ਼ਾਹੀਆਂ, ਗਰੀਬ ਪਰਿਵਾਰਾਂ ਦੇ ਨਾਮ ਤੇ ਆ ਰਹੀ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਪੈਸੇ ਵਿੱਚ ਕਥਿਤ ਘਪਲੇਬਾਜੀਆਂ ਦੇ ਸਬੰਧ ਵਿੱਚ ਚੇਅਰਮੈਨ ਪੰਜਾਬ ਅਤੇ ਡਾਇਰੈਕਟਰ ਅਨੁਸੂਚਿਤ ਜਾਤੀ ਸੈਕਟਰ 9 ਚੰਡੀਗੜ੍ਹ ਨੁੰ ਬ ਹੁਤ ਵਾਰੀ ਮਿਲ ਚੁਕੇ ਹਨ ਇਸ ਵਿੱਚ ਉਹਨਾਂ ਦਾ ਇਕ ਕੇਸ 2 ਪੀਬੀ 216 ਸਾਲ 2015 ਤਿੰਨ ਸਾਲ ਤੋਂ ਪੈਡਿੰਗ ਪਿਆ ਹੈ| ਪਰ ਇਸ ਕੇਸ ਵਿੱਚ ਅਜੇ ਤੱਕ ਲੋੜੀਂਦੀ ਕਾਰਵਾਈ ਨਹੀਂ ਹੋਈ|
ਉਹਨਾਂ ਕਿਹਾ ਕਿ ਖਰੜ ਬਲਾਕ ਵਿੱਚ ਆਏ ਇੰਦਰਾ ਅਵਾਸ ਯੋਜਨਾ ਕੇਂਦਰ ਸਰਕਾਰ ਤੋਂ ਸੰਨ 2009 ਅਤੇ 2010 ਵਿੱਚ ਗਰੀਬ ਲਾਭਪਾਤਰੀਆਂ ਦੇ ਨਾਮ ਦੀ ਕਥਿਤ ਜਾਅਲੀ ਲਿਸਟਾਂ ਤਿਆਰ ਕੇਰਕੇ ਰਾਸ਼ੀ ਦੀਆਂ ਦੋ ਦੋ ਕਿਸ਼ਤਾਂ ਵੀ ਦਿਖਾਈਆਂ ਗਈਆਂ ਪਰ ਲਾਭਪਾਤਰੀਆਂ ਨੂੰ ਕੋਈ ਲਾਭ ਨਹੀਂ ਮਿਲਿਆ, ਜਿਸ ਸਬੰਧੀ ਅਨੇਕਾਂ ਹੀ ਦਰਖਾਸਤਾਂ ਦਿੱਤੀਆਂ ਗਈਆਂ ਪਰ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਕੋਈ ਲਾਭ ਨਹੀਂ ਦਿੱਤਾ ਗਿਆ|
ਉਹਨਾਂ ਕਿਹਾ ਕਿ ਖਰੜ ਬਲਾਕ ਵਿੱਚ ਆਏ ਨਰੇਗਾ ਅਤੇ ਮਨਰੇਗਾ ਸਕੀਮਾਂ ਵਿੱਚ ਵੱਡੇ ਪੱਧਰ ਉਪਰ ਕਥਿਤ ਘਪਲੇਬਾਜੀ ਹੋਈ, ਇਸ ਮਾਮਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ| ਇਸੇ ਤਰ੍ਹਾਂ ਵੱਖ-ਵੱਖ ਖੇਤਰਾਂ ਵਿੱਚ ਦਲਿਤ ਲੜਕੀਆਂ ਨਾਲ ਹੋਏ ਬਲਾਤਕਾਰ ਦੇ ਮਾਮਲਿਆਂ ਵਿੱਚ ਪੀੜਤਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ ਗਿਆ|
ਉਹਨਾਂ ਮੰਗ ਕੀਤੀ ਕਿ ਜਿਲ੍ਹਾ ਐਸ ਏ ਐਸ ਨਗਰ ਵਿੱਚ ਦਲਿਤਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਅਤੇ ਹੋਰ ਕੇਸਾਂ ਵਿੱਚ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ| ਇਸ ਵਫਦ ਵਿੱਚ ਯੂਨੀਅਨ ਦੇ ਆਗੂ ਬਚਨ ਸਿੰਘ, ਸੁਰਿੰਦਰ ਸਿੰਘ, ਬਹਾਦਰ ਸਿੰਘ ਪੰਚ ਬਲੌਂਗੀ, ਅਵਤਾਰ ਸਿੰਘ ਮਕੜਿਆਂ, ਬਲਵਿੰਦਰ ਸਿੰਘ ਮਾਣਕਪੁਰ ਕੱਲਰ ਵੀ ਸ਼ਾਮਲ ਸਨ|

Leave a Reply

Your email address will not be published. Required fields are marked *