ਦਲਿਤ ਭਾਈਚਾਰੇ ਦੀ ਬੇਟੀ ਨੂੰ ਇਨਸਾਫ ਦਿਵਾਉਣ ਲਈ ਰੋਸ ਮਾਰਚ ਕੱਢਿਆ


ਖਰੜ, 5 ਅਕਤੂਬਰ (ਸ਼ਮਿੰਦਰ ਸਿੰਘ) ਬਾਬਾ ਸਾਹਿਬ ਸਿੰਘ ਬੇਦੀ ਐਜੂਕੇਸ਼ਨ ਸੰਸਥਾ ਬਰਮਾਲੀਪੁਰ                   ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਐਮ.ਡੀ.  ਸ੍ਰ. ਮਨਪ੍ਰੀਤ ਸਿੰਘ ਰਣਦਿਓ ਦੀ ਅਗਵਾਈ ਹੇਠ ਦਲਿਤ ਭਾਈਚਾਰੇ ਦੀ ਬੇਟੀ ਨੂੰ ਇਨਸਾਫ ਦਵਾਉਣ ਲਈ ਕੈਂਡਲ ਰੋਸ ਮਾਰਚ ਕੱਢਿਆ ਗਿਆ|
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਭਾਰਤ ਸਰਕਾਰ ਅਤੇ ਰਾਸ਼ਟਰਪਤੀ ਤੋਂ ਪੀੜਤਾ ਦੇ ਕਾਤਲਾਂ ਨੂੰ ਫਾਂਸੀ           ਦੇਣ ਦੀ ਮੰਗ ਕੀਤੀ ਅਤੇ ਬੱਚੀਆਂ ਨੂੰ ਆਤਮ ਰੱਖਿਆ  ਲਈ ਬਹਾਦਰ ਬਣਨ, ਮੁੱਕੇਬਾਜ਼ੀ, ਕਰਾਟੇ ਅਤੇ ਨਿਸ਼ਾਨੇਬਾਜੀ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ| ਇਸ ਮੌਕੇ ਵਿਦਿਆਰਥੀਆਂ ਵਲੋਂ ਕਾਲੀਆਂ ਪੱਟੀਆਂ ਬੰਨ ਕੇ ਰੋਸ ਕੀਤਾ ਗਿਆ|
ਇਸ ਮੌਕੇ ਸੰਸਥਾ ਦੀ ਮੁੱਖੀ ਮੈਡਮ ਰਾਜਵਿੰਦਰ ਕੌਰ, ਕਮੇਟੀ ਮੈਂਬਰ ਪਰਮਿੰਦਰ ਸਿੰਘ ਬੋਪਾਰਾਏ, ਮੈਨਜਰ ਲੱਖਾਂ ਸਿੰਘ, ਪ੍ਰਮਿੰਦਰਜੀਤ ਸਿੰਘ ਖੰਨਾ ਅਤੇ ਡਾ. ਕੁਲਵੰਤ ਸਿੰਘ ਤੋਂ ਇਲਾਵਾ ਕ੍ਰਿਸ਼ ਬੱਬਰ, ਦਿਲਵੀਰ ਸਿੰਘ, ਸਾਹਿਲਵੀਰ ਸਿੰਘ, ਜਸ਼ਨ, ਗੁਰਵੀਰ ਕੌਰ, ਅਮਰਜੋਤ ਸਿੰਘ ਤੂਰ, ਕਿਰਮਸੁਖ ਕੌਰ, ਸਿਮਰਨ ਕੌਰ ਬਰਮਾਲੀਪੁਰ, ਟੋਨੀ ਕੁਮਾਰੀ ਕੋਟ            ਸੇਖੋਂ, ਨੰਨੀ ਬਿਸ਼ਨਪੁਰਾ, ਅੰਨੂ ਤੂਰ, ਰਿਸ਼ੂ ਬਬਰ, ਮਹਿਕਪ੍ਰੀਤ ਕੌਰ, ਅਰਮਾਨਦੀਪ ਕੌਰ, ਮੁਸਕਾਨ, ਗੁਰਸਿਰਤ ਤੂਰ, ਤੇਜਿੰਦਰ ਸਿੰਘ, ਸਾਹਿਬਜੋਤ ਸਿੰਘ, ਅਮਨਦੀਪ ਸਿੰਘ, ਕਰਨਵੀਰ ਸਿੰਘ, ਏਕਮ ਸਿੰਘ,ਪਵਨ ਬੈਨੀਪਾਲ, ਯੂਸਫ ਅਤੇ ਅਮਰਵੀਰ ਸਿੰਘ ਤੂਰ ਵੀ ਹਾਜਿਰ ਸਨ|

Leave a Reply

Your email address will not be published. Required fields are marked *