ਦਵਾਈਆਂ ਦੀ ਵਿਕਰੀ ਦੌਰਾਨ ਕੀਤੀ ਜਾਂਦੀ ਆਮ ਲੋਕਾਂ ਦੀ ਲੁੱਟ ਸੰਬੰਧੀ ਵਫਦ ਨੇ ਡਾ. ਮੁਲਤਾਨੀ ਨਾਲ ਕੀਤੀ ਮੀਟਿੰਗ

ਲੋਕਾਂ ਦੀ ਲੁੱਟ ਖਸੁੱਟ ਦੀ ਜਾਂਚ ਪੜਤਾਲ ਕਰ ਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ
ਐਸ.ਏ.ਐਸ.ਨਗਰ, 11 ਜੁਲਾਈ (ਪਵਨ ਰਾਵਤ) ਦਵਾਈਆਂ ਦੀ ਵਿਕਰੀ ਦੌਰਾਨ ਕੀਤੀ ਜਾਂਦੀ ਆਮ ਲੋਕਾਂ ਦੀ ਲੁੱਟ ਸੰਬੰਧੀ ਵਿਚਾਰ ਕਰਨ ਲਈ ਪੰਜਾਬ ਏਟਕ ਦੇ ਮੀਤ ਪ੍ਰਧਾਨ ਸ੍ਰੀ ਵਿਨੋਦ  ਚੁੱਗ, ਜਨਰਲ ਸਕੱਤਰ ਸ੍ਰੀ ਅਸ਼ਵਨੀ ਮਿਨਹਾਸ,  ਪ੍ਰਧਾਨ ਸ੍ਰੀ ਭੁਪਿੰਦਰ ਸਿੰਘ ਜੰਡਲੀ, ਜਸਲੀਨ ਮੁਹੰਮਦ ਜੌਲਾਂ ਕਲਾਂ ਮੈਂਬਰ ਮਾਈ ਭਾਗੋ ਵੈਲਫੇਅਰ ਸੁਸਾਇਟੀ ਜੰਡਲੀ ਲਾਲੜੂ ਦਾ ਇੱਕ ਵਫਦ ਰਿਟਾਇਰਡ ਸਿਵਲ ਸਰਜਨ ਲਾਲੜੂ ਡਾ. ਦਲੇਰ ਸਿੰਘ ਮੁਲਤਾਨੀ ਨੂੰ ਮਿਲਿਆ ਅਤੇ ਦਵਾਈਆਂ ਦੀ ਕੀਮਤ ਸੰਬੰਧੀ ਚਲਦੀ ਚਰਚਾ ਬਾਰੇ ਵਿਚਾਰ ਵਟਾਂਦਰਾ ਕੀਤਾ|
ਇਸ ਮੌਕੇ ਡਾ. ਮੁਲਤਾਨੀ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਇੱਕ ਸਾਲਟ ਇੱਕ ਰੇਟ ਤੈਅ ਨਹੀਂ ਕਰਦੀ ਉਦੋਂ ਤੱਕ ਕੈਮਿਸਟ ਅਤੇ ਦਵਾਈ ਕੰਪਨੀਆਂ ਲੋਕਾਂ ਨਾਲ ਲੁੱਟ ਖਸੁੱਟ ਕਰਦੇ ਰਹਿਣਗੇ| ਉਹਨਾਂ ਕਿਹਾ ਕਿ           ਜੇਕਰ ਸਰਕਾਰ ਲਾਲੜੂ ਖੇਤਰ ਵਿੱਚ ਸਪੈਸ਼ਲ ਦਵਾਈਆਂ ਦੀ ਦੁਕਾਨ ਖੋਲ੍ਹਣ ਦੀ ਮੰਜੂਰੀ ਦਿੰਦੀ ਹੈ ਤਾਂ ਉਹ ਖੁਦ ਦਵਾਈਆਂ ਦੀ ਦੁਕਾਨ ਖੋਲ੍ਹ ਕੇ ਲੋਕਾਂ ਨੂੰ ਸਸਤੀਆਂ ਦਵਾਈਆਂ ਉਪਲਬੱਧ ਕਰਵਾਉਣਗੇ|
ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇੱਕ ਸਾਲਟ ਇੱਕ ਰੇਟ ਜਲਦੀ ਹੀ ਤੈਅ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਸਸਤੀਆਂ ਦਵਾਈਆਂ ਮਿਲ ਸਕਣ| ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਦਵਾਈ ਵਿਕਰੇਤਾਵਾਂ ਵੱਲੋਂ ਲੋਕਾਂ ਦੀ ਲੁੱਟ ਖਸੁੱਟ ਦੀ ਜਾਂਚ ਪੜਤਾਲ ਕਰ ਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ|

Leave a Reply

Your email address will not be published. Required fields are marked *