ਦਵਾਈਆਂ ਨੂੰ ਵਧੇਰੇ ਅਸਰਦਾਇਕ ਬਣਾਉਣ ਲਈ ਨਾਈਪਰ ਨੇ ਬਣਾਈ ਨਵੀਂ ਤਕਨੀਕ

ਦਵਾਈਆਂ ਨੂੰ ਵਧੇਰੇ ਅਸਰਦਾਇਕ ਬਣਾਉਣ ਲਈ ਨਾਈਪਰ ਨੇ ਬਣਾਈ ਨਵੀਂ ਤਕਨੀਕ
ਐਸ ਏ ਐਸ ਨਗਰ, 3 ਨਵੰਬਰ (ਸ.ਬ.) ਨੈਸ਼ਨਲ ਇੰਸਟੀਚਿਊਟ ਆਫ ਫਾਰਮਾਕਲ ਐਜੁਕੇਸ਼ਨ  ਐਂਡ ਰਿਸਰਚ (ਨਾਈਪਰ ) ਨੇ ਦਵਾਈਆਂ ਨੂੰ ਮਨੁੱਖੀ ਸਰੀਰ ਉਪਰ ਵਧੇਰੇ ਅਸਰਦਾਰ ਬਣਾਉਣ ਲਈ ਇਕ ਨਵੀਂ ਤਕਨੀਕ ਦਾ ਵਿਕਾਸ ਕੀਤਾ ਹੈ|
ਅੱਜ ਇੱਥੇ ਇਕ ਪੱਤਰਕਾਰ  ਸੰਮੇਲਨ ਵਿਚ ਇਸ ਨਵੀਂ ਤਕਨੀਕ ਬਾਰੇ ਜਾਣਕਾਰੀ ਦਿੰਦਿਆਂ ਨਾਈਪਰ ਦੇ ਫਾਰਮਾਸਿਊਟਿਕਸ ਵਿਭਾਗ ਦੇ ਮੁਖੀ ਪ੍ਰੋ ਅਰਵਿੰਦ ਬਾਂਸਲ ਨੇ ਦਸਿਆ ਕਿ ਅਕਸਰ ਹੀ ਵੇਖਣ ਵਿਚ ਆਉਂਦਾ  ਹੈ ਕਿ ਕਈ ਦਵਾਈਆਂ ਦਾ ਮਨੁੱਖੀ ਸਰੀਰ ਉਪਰ ਘੱਟ ਜਾਂ ਖਰਾਬ ਅਸਰ ਹੁੰਦਾ ਹੈ ਕਿਉਂਕਿ ਉਹ ਦਵਾਈਆਂ ਘੱਟ ਅਸਰਦਾਇਕ ਹੁੰਦੀਆਂ ਹਨ| ਹੁਣ ਦਵਾਈਆਂ ਨੂੰ ਵਧੇਰੇ ਅਸਰਦਾਇਕ ਬਣਾਉਣ ਲਈ ਨੈਨੋ ਤਕਨੀਕ ਦੀ ਵਰਤੋ ਕੀਤੀ ਗਈ ਹੈ| ਇਸ ਤਕਨੀਕ ਤਹਿਤ ਦਵਾਈਆਂ ਦੇ ਛੋਟੇ ਛੇ ਕ੍ਰਿਸਟਲ ਬਣਾਏ ਜਾਂਦੇ ਹਨ ਜੋ ਕਿ ਫਾਰਮਾਸਿਊਟਿਕਲ ਐਕਸਿਪਿਏਟ ਵਿਚ ਫੈਲੇ ਹੋਏ ਹਨ| ਛੋਟੇ ਅਕਾਰ ਦੀਆਂ ਦਵਾਈਆਂ ਦਾ ਅਸਰ ਵੱਧ ਹੁੰਦਾ ਹੈ|
ਉਹਨਾਂ ਦੱਸਿਆ ਕਿ ਕੈਂਸਰ ਅਤੇ ਹੋਰ ਬਿਮਾਰੀਆਂ ਲਈ ਨਵੀਂ ਤਕਨੀਕ ਨਾਲ ਤਿਆਰ ਕੀਤੀਆਂ ਜਾ ਰਹੀਆਂ ਇਹਨਾਂ ਦਵਾਈਆਂ ਨੂੰ ਸਤੰਬਰ 2018 ਵਿੱਚ ਭਾਰਤੀ ਮਰੀਜਾਂ ਲਈ ਮੁਹਈਆ ਕਰਵਾਇਆ ਜਾਵੇਗਾ ਅਤੇ ਇਹਨਾਂ ਦੀ ਕੀਮਤ ਮੌਜੂਦ ਦਵਾਈਆਂ ਦੇ ਮੁਕਾਬਲੇ ਕਾਫੀ ਘੱਟ ਹੋਵੇਗੀ|
ਉਹਨਾਂ ਕਿਹਾ ਕਿ ਇਹ ਤਕਨੀਕ ਭਾਰਤ ਵਿਚ ਪੇਂਟੇਂਟ ਕਰਵਾਈ ਗਈ ਸੀ| ਬਾਅਦ ਵਿਚ ਇਸਦੇ ਹੋਰ ਵਿਕਾਸ ਦੇ ਲਈ ਮੈਸਰਜ ਵਿਡਲਾਸ ਬਾਯੋਟੈਕ, ਦੇਹਰਾਦੂਨ ਦੇ ਨਾਲ ਇਕ ਸਮਝੌਤਾ ਕੀਤਾ ਗਿਆ ਸੀ| ਇਸ ਇੰਡਸਟਰੀ ਹਿਸੇਦਾਰ ਨੂੰ ਯੂ ਐਸ ਏ ਅਤੇ ਯੂਰੋਪ ਵਿਚ ਪੇਂਟੇਂਟ ਫਾਈਲ ਕਰਨ  ਲਈ ਕਿਹਾ ਗਿਆ ਸੀ| ਬਾਇਓਟੈਕਨਾਲੋਜੀ ਇੰਡਸਟਰੀ ਰਿਸਰਚ ਅਸਿਟੈਂਟ ਕਾਊਂਸਲ ਨੇ ਸਕੇਲ ਅਪ ਅਤੇ ਫਾਰਮਯੂਲੇਸ਼ਨ ਵਿਕਾਸ ਦੇ ਲਈ ਇਕ ਯੋਜਨਾਂ ਨੂੰ ਵਿੱਤੀ ਸਹਾਇਤਾ ਦਿਤੀ| ਇੰਡਸਟਰੀ ਹਿਸੇਦਾਰ ਦੀ ਫੈਕਟਰੀ ਵਿਚ ਇਕ ਸਪਰੇਅ ਡਰਾਇਰ ਦੀ ਵਰਤੋ ਕਰਕੇ ਇਸ ਤਕਨੀਕ ਨੂੰ ਸਫਲਤਾ ਪੂਰਵਕ ਲਾਗੂ ਕੀਤਾ ਗਿਆ ਹੈ ਅਤੇ ਦਵਾਈਆਂ ਨੂੰ ਤਿਆਰ ਕੀਤਾ ਗਿਆ ਹੈ| ਇਸ ਨੂੰ ਯੂ ਐਸ ਪੇਟੇਂਟ ਗ੍ਰਾਂਟ ਵੀ ਮਿਲੀ ਹੈ ਅਤੇ ਯੂਰੋਪੀਅਨ ਪੇਟੈਂਂਟ ਵਿਚਾਰਅਧੀਨ ਹੈ|
ਇਸ ਮੌਕੇ ਨਾਈਪਰ ਦੇ ਨਿਰਦੇਸਕ ਪ੍ਰੋ ਏ ਰਘੂਰਾਮ ਰਾਓ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਰੀਜਾਂ ਵਿਚ ਇਸਦੇ ਫਾਇਦੇ ਦੇ ਲਈ ਮਨੁੱਖਾਂ ਉਪਰ ਬਾਇਓਅਵੇਲੇਬਿਲੀਟੀ ਅਧਿਐਨ ਰਾਹੀਂ ਦਵਾਈਆਂ ਦਾ ਪ੍ਰੀਖਣ ਕੀਤਾ ਜਾਵੇਗਾ| ਇਸ ਭਾਰਤ ਵਿਚ ਵਿਕਸਿਤ ਨੈਨੋਕ੍ਰਿਸਟਲਸ ਦਾ ਪਹਿਲਾ ਟੈਕਨੌਲਾਲੀ ਮੰਚ ਹੈ ਅਤੇ ਪੱਛਮੀ ਦੇਸ਼ਾਂ ਵਿਚ ਮੌਜੂਦ ਟੈਕਨਾਲੋਜੀ ਦੀ ਤੁਲਨਾ ਵਿਚ ਬਹੁਤ ਸਸਤਾ ਹੈ|

Leave a Reply

Your email address will not be published. Required fields are marked *