ਦਸ਼ਮੇਸ਼ ਖਾਲਸਾ ਸਕੂਲ ਦੇ ਵਿਦਿਆਥੀਆਂ ਲਈ ਨਵੀਂ ਬਸ ਖਰੀਦੀ

ਐਸ. ਏ. ਐਸ ਨਗਰ, 13 ਜੂਨ (ਸ.ਬ.) ਦਸ਼ਮੇਸ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਫੇਜ਼-3ਬੀ1 ਦੀ ਪ੍ਰਬੰਧਕ ਕਮੇਟੀ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਘਰ ਤੋਂ ਸਕੂਲ ਲਿਆਉਣ ਲਿਜਾਣ ਲਈ ਇੱਕ ਬਸ ਦੀ ਖਰੀਦ ਕੀਤੀ ਹੈ| ਇਹ ਸਕੂਲ ਗੁਰਦੁਆਰਾ ਸਾਚਾ ਧੰਨ ਫੇਜ਼-3ਬੀ1 ਵਿੱਚ ਹੀ ਸਥਿਤ ਹੈ ਅਤੇ ਚੈਰੀਟੇਬਲ ਆਧਾਰ ਤੇ ਚਲਦਾ ਹੈ|
ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਤੇ ਗੁਰਦੁਆਰਾ ਸਾਚਾ ਧੰਨ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਬਸ ਦੀ ਕੀਮਤ 14 ਲੱਖ ਰੁਪਏ ਹੈ ਅਤੇ ਇਸ ਨਾਲ ਬੱਚਿਆਂ ਦੇ ਆਉਣ ਜਾਣ ਦੀ ਲੋੜ ਨੂੰ ਬਿਹਤਰ ਢੰਗ ਨਾਲ ਪੂਰਾ ਕੀਤਾ ਜਾ ਸਕੇਗਾ| ਇਸ ਮੌਕੇ ਸ੍ਰ. ਜਗਜੀਤ ਸਿੰਘ, ਸ੍ਰ. ਰਵਿੰਦਰ ਸਿੰਘ, ਸ੍ਰ. ਹਰਦੇਵ ਸਿੰਘ ਢਿੱਲੋਂ, ਸ੍ਰ. ਬਲਵਿੰਦਰ ਸਿੰਘ ਵੀ ਹਾਜਿਰ ਸਨ|

Leave a Reply

Your email address will not be published. Required fields are marked *