ਦਸ਼ਮੇਸ਼ ਖਾਲਸਾ ਸਕੂਲ ਵਿਖੇ ਧਰਤੀ ਦਿਵਸ ਮਨਾਇਆ

ਐਸ. ਏ. ਐਸ. ਨਗਰ, 29 ਅਪ੍ਰੈਲ (ਸ.ਬ.) ਦਸ਼ਮੇਸ਼ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ 3 ਬੀ-1 ਮੁਹਾਲੀ ਵਿਖੇ ਪ੍ਰਿੰਸੀਪਲ ਸ੍ਰੀਮਤੀ ਰਮਨਪ੍ਰੀਤ ਕੌਰ ਸੰਧੂ ਦੀ ਅਗਵਾਈ ਹੇਠ ਧਰਤੀ ਦਿਵਸ ਮਨਾਇਆ ਗਿਆ| ਜਿਸ ਵਿੱਚ ਸਕੂਲ ਦੇ ਈਕੋ ਕਲੱਬ ਦੇ ਤੇ ਸਕੂਲ ਦੇ ਬਾਕੀ ਵਿਦਿਆਰਥੀਆਂ ਵਲੋਂ ਆਪਣੀ ਸਪੀਚ ਰਾਹੀਂ ਸਾਫ ਸੁਥਰੇ ਵਾਤਾਵਰਣ ਦੀ ਮਹੱਤਤਾ ਨੂੰ ਬਿਆਨ ਕੀਤਾ ਗਿਆ ਤਾਂ ਜੋ ਧਰਤੀ ਨੂੰ ਪ੍ਰਦਸ਼ੂਣ ਰਹਿਤ ਬਣਾਇਆ ਜਾ ਸਕੇ|
ਇਸ ਮੌਕੇ ਤੇ ਹਰੇ ਰੰਗ ਦੀ ਡ੍ਰੈਸ ਵਿੱਚ ਆਏ ਨਰਸਰੀ ਸੈਕਸ਼ਨ ਦੇ ਨੰਨੇ – ਮੁੰਨੇ ਬੱਚਿਆਂ ਵਲੋਂ ਪੌਦਾ ਲਗਾ ਕੇ ਗਰੀਨ ਡੇਅ ਵੀ ਮਨਾਇਆ ਗਿਆ| ਇਸ ਤੋਂ ਬਾਅਦ ਸਕੂਲ ਦੇ ਬਾਕੀ ਵਿਦਿਆਰਥੀਆਂ ਨੇ ਅਰਥ ਡੇ ਨਾਲ ਸੰਬੰਧਿਤ ਡ੍ਰਾਇੰਗ ਮੁਕਾਬਲੇ ਵਿੱਚ ਵੱਧ ਚੜ ਕੇ ਹਿੱਸਾ ਲਿਆ |

Leave a Reply

Your email address will not be published. Required fields are marked *