ਦਸ਼ਮੇਸ਼ ਖਾਲਸਾ ਸਕੂਲ ਵਿਖੇ ਸਲਾਨਾ ਸਮਾਗਮ ਦਾ ਆਯੋਜਨ

ਐਸ. ਏ. ਐਸ. ਨਗਰ, 18 ਫਰਵਰੀ (ਸ.ਬ.)  ਦਸ਼ਮੇਸ਼ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੇਜ਼ 3- ਬੀ-1 ਮੁਹਾਲੀ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ| ਵਿਦਿਆਰਥੀਆਂ ਦੇ ਅਗਲੇਰੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਲਈ ਗੁਰਦੁਆਰਾ ਸਾਚਾ ਧਨ ਸਾਹਿਬ ਵਿਖੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸੁਖਮਨੀ ਸਾਹਿਬ ਦੇ ਪਾਠ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ| ਇਸ ਮੌਕੇ ਸੀਨੀਅਰ ਤੇ ਜੂਨੀਅਰ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤੇ ਗਏ|
ਸਰਕਾਰੀ ਕਾਲਜ ਸੈਕਟਰ -46 ਦੇ ਸੇਵਾਮੁਕਤ ਪਿੰ੍ਰਸੀਪਲ ਡਾ. ਕੰਵਲਜੀਤ ਸਿੰਘ ਤੇ ਉਨ੍ਹਾਂ ਦੀ ਸੁਪਤਨੀ ਹਰਦੀਪ ਕੌਰ ਨੇ ਮੁੱਖ  ਮਹਿਮਾਨ ਵਜੋਂ ਪਹੁੰਚ ਕੇ ਮੌਕੇ ਦੀ ਸ਼ਾਨ ਵਧਾਈ| ਸਕੂਲ ਦੇ ਕਨਵੀਨਰ ਡਾ. ਜਗਜੀਤ ਸਿੰਘ ਨੇ ਮੁੱਖ ਮਹਿਮਾਨਾਂ ਦਾ ਸੁਆਗਤ ਕੀਤਾ| ਸਕੂਲ ਦੇ ਪਿੰ੍ਰਸੀਪਲ ਸ੍ਰੀਮਤੀ ਕਿਰਨ ਅਰੋੜਾ ਨੇ ਸਲਾਨਾ ਰਿਪੋਰਟ ਪੜੀ ਤੇ ਸਕੂਲ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ| ਸੈਸ਼ਨ 2015-16 ਦੀ ਪ੍ਰੀਖਿਆ ਵਿੱਚ ਆਪਣੀ ਸ਼੍ਰੈਣੀ ਵਿੱਚੋਂ ਪਹਿਲੇ, ਦੂਸਰੇ ਤੇ ਤੀਸਰੇ ਸਥਾਨਾਂ ਤੇ ਆਏ ਵਿਦਿਆਰਥੀਆਂ ਨੂੰ ਇਨਾਮ ਵਜੋਂ ਮੋਮੈਂਟੋ ਦੇ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਗਈ| ਇਸ ਦੌਰਾਨ ਪੋਲੋ ਲੈਬ ਦੇ ਰੀਜ਼ਨਲ ਮੈਨੇਜਰ ਸ੍ਰ. ਪ੍ਰੇਮਜੀਤ ਸਿੰਘ ਤੇ ਡਿਪਟੀ ਮੈਨੇਜਰ ਸ੍ਰ. ਗੁਰਮੀਤ ਸਿੰਘ ਲਾਂਬਾ ਨੇ ਬੱਚਿਆਂ ਨੂੰ ਨਸ਼ਿਆਂ ਦੇ ਭੈੜੇ ਪ੍ਰਭਾਵ ਤੋਂ ਜਾਣੂ ਕਰਵਾਇਆ|
ਵਿਦਿਆਰਥੀਆਂ ਵਲੋਂ ਅਰਦਾਸ, ਅਨੰਦ ਸਾਹਿਬ ਤੇ ਹੁਕਮਨਾਮੇ ਨੇ ਵਾਤਾਵਰਣ ਵਿੱਚ ਇਕ ਵੱਖਰੀ ਰੂਹਾਨੀਅਤ ਭਰ ਦਿੱਤੀ| ਅਖੀਰ ਵਿੱਚ ਮੀਤ ਪ੍ਰਧਾਨ ਸ੍ਰ. ਤ੍ਰਲੋਚਨ ਸਿੰਘ ਨੇ ਸਭ ਦਾ ਧੰਨਵਾਦ ਕੀਤਾ| ਇਸ ਮੌਕੇ ਸ੍ਰੀਮਤੀ ਅੰਮ੍ਰਿਤਪਾਲ ਕੌਰ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ| ਪ੍ਰੋਗਰਾਮ ਤੋਂ ਬਾਅਦ ਬੱਚਿਆਂ ਤੇ ਬਾਕੀ ਸੰਗਤ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ|

Leave a Reply

Your email address will not be published. Required fields are marked *