ਦਸ਼ਮੇਸ਼ ਵੈਲਫੇਅਰ ਕੌਂਸਲ ਦੀ ਮੀਟਿੰਗ ਹੋਈ

ਐਸ ਏ ਐਸ ਨਗਰ, 19 ਜੂਨ (ਸ.ਬ.) ਦਸ਼ਮੇਸ਼ ਵੈਲਫੇਅਰ ਕੌਂਸਲ (ਰਜਿ.) ਮੁਹਾਲੀ ਦੀ ਮੀਟਿੰਗ ਪ੍ਰਧਾਨ ਸ੍ਰ. ਮਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਸ੍ਰ. ਗੁਰਚਰਨ ਸਿੰਘ ਨੰਨੜਾ ਨੂੰ ਸ੍ਰ. ਦਿਆਲ ਸਿੰਘ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੀ ਜਗ੍ਹਾ ਕੌਂਸਲ ਦਾ ਜਨਰਲ ਸਕੱਤਰ ਅਤੇ ਸ੍ਰ. ਦੀਦਾਰ ਸਿੰਘ ਕਲਸੀ ਨੂੰ ਸਕੱਤਰ ਚੁਣਿਆ ਗਿਆ|
ਕੌਂਸਲ ਦੇ ਸੀ. ਮੀਤ ਪ੍ਰਧਾਨ ਬਲਬੀਰ ਸਿੰਘ ਭੰਮਰਾ ਨੇ ਦੱਸਿਆ ਕਿ ਸੰਸਥਾ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ 27 ਜੂਨ ਨੂੰ ਵਾਈ ਪੀ ਐਸ ਚੌਂਕ ਤੇ ਗੁਰੁ ਕਾ ਲੰਗਰ ਲਗਾਉਣ ਦਾ ਫੈਸਲਾ ਕੀਤਾ| ਇਸ ਦੇ ਨਾਲ ਬੂਟਿਆਂ ਦਾ ਲੰਗਰ ਵੀ ਲਗਾਇਆ ਜਾਵੇਗਾ|
ਇਸ ਮੌਕੇ ਸਲਾਹਕਾਰ ਪ੍ਰਦੀਪ ਸਿੰਘ ਭਾਰਜ, ਕੈਸ਼ੀਅਰ ਕੰਵਰਦੀਪ ਸਿੰਘ ਮਣਕੂ, ਸਹਾਇਕ ਕੈਸ਼ੀਅਰ ਸ੍ਰ. ਗੁਰਪ੍ਰੀਤ ਸਿੰਘ ਗਾਹਲਾ, ਦਫਤਰ ਸਕੱਤਰ ੍ਰਸ੍ਰ. ਸਰਵਣ ਸਿੰਘ ਕਲਸੀ, ਸ੍ਰ. ਸੁਖਦੇਵ ਸਿੰਘ ਵਾਲੀਆ ਸ੍ਰ. ਦਵਿੰਦਰ ਸਿੰਘ ਨੰਨੜਾ, ਸ੍ਰ. ਸੁਰਿੰਦਰ ਸਿੰਘ, ਸ੍ਰ. ਹਜਾਰਾ ਸਿੰਘ ਭੰਮਰਾ, ਬਲਦੇਵ ਸਿੰਘ, ਸਤਪਾਲ ਸਿੰਘ ਮਠਾੜੂ, ਸ੍ਰੀ ਰਾਮ ਰਤਨ ਸੈਂਭੀ, ਸ੍ਰੀ ਕਰਮ ਚੰਦ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਹਾਜਿਰ ਸਨ

Leave a Reply

Your email address will not be published. Required fields are marked *