ਦਸ਼ਮੇਸ਼ ਵੈਲਫੇਅਰ ਕੌਂਸਲ ਦੇ ਸਰਪ੍ਰਸਤ ਸੁਖਦੇਵ ਸਿੰਘ ਗਾਹਲਾ ਦਾ ਦੇਹਾਂਤ

ਐਸ. ਏ. ਐਸ. ਨਗਰ, 7 ਜੁਲਾਈ (ਸ.ਬ.)  ਦਸ਼ਮੇਸ਼ ਵੈਲਫੇਅਰ ਕੌਂਸਲ ਦੇ ਸਰਪ੍ਰਸਤ  ਅਤੇ ਰਾਮਗੜ੍ਹੀਆ ਸਭਾ ਦੇ ਸੀਨੀਅਰ ਆਗੂ ਸ੍ਰ. ਸੁਖਦੇਵ ਸਿੰਘ ਗਾਹਲਾ ਦਾ ਬੀਤੀ ਸ਼ਾਮ ਦੇਹਾਂਤ ਹੋ ਗਿਆ| ਉਹਨਾਂ ਦਾ ਅੱਜ ਧਾਰਮਿਕ ਮਰਿਆਦਾ ਅਨੁਸਾਰ ਅੰਤਿਮ ਸਸਕਾਰ ਕਰ ਦਿੱਤਾ ਗਿਆ| ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ| ਉਹ 62 ਸਾਲ ਦੇ ਸਨ ਉਹਨਾਂ ਦੇ ਅੰਤਿਮ ਸਸਕਾਰ ਮੌਕੇ ਵੱਖ ਵੱਖ ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂ ਸਮਾਜ ਸੇਵੀ , ਪਤਵੰਤੇ, ਮਿਉਂਸਪਲ ਕੌਂਸਲਰਾਂ ਨੇ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ|
ਇਸ ਮੌਕੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਦਿਲੀ ਵਿੱਚ ਹੋਣ ਕਾਰਨ ਉਹਨਾਂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸ੍ਰ. ਗੁਰਮੁੱਖ ਸਿੰਘ ਸੋਹਲ ਐਮ ਸੀ, ਜਸਬੀਰ ਸਿੰਘ ਮਣਕੂ ਐਮ ਸੀ, ਫੂਲਰਾਜ ਸਿੰਘ ਐਮ ਸੀ, ਮੁਹਾਲੀ ਵਪਾਰ ਮੰਡਲ ਦੇ ਜ. ਸਕੱਤਰ ਸਰਬਜੀਤ ਸਿੰਘ ਪਾਰਸ, ਰਾਮਗੜ੍ਹੀਆ ਸਭਾ ਮੁਹਾਲੀ ਦੇ ਪ੍ਰਧਾਨ ਡਾ. ਐਸ . ਐਸ. ਭੰਮਰਾ, ਜਨਰਲ ਸਕੱਤਰ ਕਰਮ ਸਿੰਘ ਭਮਰਾ, ਸਾਬਕਾ ਪ੍ਰਧਾਨ ਮਨਜੀਤ ਸਿੰਘ ਮਾਨ, ਦਰਸ਼ਨ ਸਿੰਘ ਕਲਸੀ, ਜਸਵੰਤ ਸਿੰਘ ਭੁੱਲਰ, ਅਜੀਤ ਸਿੰਘ ਰਨੌਤਾ, ਸਵਰਨ ਸਿੰਘ ਚੰਨੀ, ਨਿਰਮਲ ਸਿੰਘ ਸਭਰਵਾਲ, ਸੁਰਿੰਦਰ ਸਿੰਘ ਖੋਖਰੀ ਅਤੇ ਹੋਰ ਅਹੁਦੇਦਾਰਾਂ ਠੇਕੇਦਾਰ , ਯੂਨੀਅਨ ਦੇ ਪ੍ਰਧਾਨ ਸੂਰਤ ਸਿੰਘ ਕਲਸੀ , ਜ. ਸਕੱਤਰ ਗੁਰਚਰਨ ਸਿੰਘ ਨੰਨੜਾ ਅਤੇ ਹੋਰ ਅਹੁਦੇਦਾਰ ਠੇਕੇਦਾਰ ਯੂਨੀਅਨ ਚੰਡੀਗੜ੍ਹ ਦੇ ਪ੍ਰਧਾਨ ਦਵਿੰਦਰ ਸਿੰਘ, ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਪ੍ਰਧਾਨ ਕਿਰਪਾਲ ਸਿੰਘ ਕਲਸੀ, ਭਾਈ ਲਾਲੋ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਦੀਦਾਰ ਸਿੰਘ ਕਲਸੀ, ਕੈਸ਼ੀਅਰ ਬਲਬੀਰ ਸਿੰਘ ਭੰਮਰਾ ਅਤੇ ਹੋਰ ਅਹੁਦੇਦਾਰ,  ਪ੍ਰਤਾਪ ਕੋਆਪਰੇਟਿਵ ਚੰਡੀਗੜ੍ਹ ਦੇ ਪ੍ਰਧਾਨ ਦਲਜੀਤ ਸਿੰਘ ਫਿਲੌਰਾ, ਨਰਿੰਦਰ ਸਿੰਘ ਸੰਧੂ (ਸਾਹਿਬਜਾਦਾ ਟਿੰਬਰ) ਜੋਗਿੰਦਰ ਸਿੰਘ ਜੋਗੀ ਸਮਾਜ ਸੇਵਕ ਵੀ ਮੌਜੂਦ ਸਨ|
ਸ੍ਰੀ ਗਾਹਲਾ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ 16 ਜੁਲਾਈ ਨੂੰ ਪੈਣਗੇ  ਅਤੇ ਅੰਤਿਮ ਅਰਦਾਸ ਗੁਰਦੁਆਰਾ ਰਾਮਗੜੀਆ ਫੇਜ਼-3ਬੀ1 ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ|
ਇਸ ਦੌਰਾਨ ਦਸ਼ਮੇਸ਼ ਵੈਲਫੇਅਰ ਕੌਂਸਲ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਵਿੱਚ ਸ. ਸੁਖਦੇਵ ਸਿੰਘ ਗਾਹਲਾ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿਤੀ ਗਈ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ| ਇਸ ਮੌਕੇ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਮਾਨ, ਜਨਰਲ ਸਕੱਤਰ ਦਿਆਲ ਸਿੰਘ, ਖਜਾਨਚੀ ਕੰਵਰਦੀਪ ਸਿੰਘ ਮਣਕੂ, ਸਕੱਤਰ ਗੁਰਚਰਨ ਸਿੰਘ ਨੰਨੜਾ ਤੇ ਹੋਰ ਮੈਂਬਰ ਮੌਜੂਦ ਸਨ|

Leave a Reply

Your email address will not be published. Required fields are marked *