ਦਸ਼ਮੇਸ਼ ਵੈਲਫੇਅਰ ਕੌਂਸਲ ਨੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ

ਐਸ ਏ ਐਸ ਨਗਰ, 1 ਜੂਨ (ਸ. ਬ.) ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਠੰਡੇ ਤੇ ਮਿੱਠੇ ਜਲ ਦੀ ਛਬੀਲ ਦਸ਼ਮੇਸ਼ ਵੈਲਫੇਅਰ ਕੌਂਸਲ ਵਲੋਂ ਸਥਾਨਕ ਵਾਈ ਪੀ ਐਸ ਚੌਂਕ ਵਿਚ ਲਗਾਈ ਗਈ| ਇਸ ਮੌਕੇ  ਕੌਂਸਲ ਦੇ ਮੈਂਬਰਾਂ ਵਲੋਂ ਲੋਕਾਂ ਨੂੰ ਸਤਿਕਾਰ ਸਹਿਤ ਠੰਡਾ ਤੇ ਮਿੱਠਾ ਪਾਣੀ ਛਕਾਇਆ ਗਿਆ ਅਤੇ ਕੜਾਹ ਅਤੇ ਛੋਲਿਆਂ ਦਾ ਪ੍ਰਸ਼ਾਦ ਵੰਡਿਆ ਗਿਆ| ਇਸ ਮੌਕੇ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਮੁਹਾਲੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉੱਪਰ ਚੋਣ ਲੜ ਚੁੱਕੇ ਅਤੇ ਹਲਕਾ ਇੰਚਾਰਜ ਕੈਪਟਨ   ਤੇਜਿੰਦਰਪਾਲ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ਤੇ ਸੇਵਾ ਕੀਤੀ|
ਇਸ ਮੌਕੇ ਦਸ਼ਮੇਸ਼ ਵੈਲਫੇਅਰ ਕੌਂਸਲ ਦੇ ਪ੍ਰਧਾਨ ਸ ਮਨਜੀਤ ਸਿੰਘ ਮਾਨ, ਜਨਰਲ ਸਕੱਤਰ ਸ ਦਿਆਲ ਸਿੰਘ, ਸ ਬਲਬੀਰ ਸਿੰਘ ਭੰਮਰਾ, ਸ ਪਰਦੀਪ ਸਿੰਘ ਭਾਰਜ, ਸ ਗੁਰਚਰਨ ਸਿੰਘ ਨੰਨੜਾ, ਸ ਕੰਵਰਦੀਪ ਸਿੰਘ ਮਣਕੂ, ਸ ਸੁਖਦੇਵ ਸਿੰਘ ਗਾਹਲਾ, ਨਰਿੰਦਰ ਸਿੰਘ ਸੰਧੂ, ਜਤਿੰਦਰਪਾਲ ਸਿੰਘ ਜੇ ਪੀ, ਜਸਵਿੰਦਰ ਸਿੰਘ ਵਿਰਕ, ਬਾਲਾ ਸਿੰਘ, ਦਰਸ਼ਨ ਸਿੰਘ ਕਲਸੀ, ਅਮਰਜੀਤ ਸਿੰਘ ਖੁਰਲ, ਹਰਜੀਤ ਸਿੰਘ ਅਤੇ ਸੁਖਦੇਵ ਸਿੰਘ ਵਾਲੀਆ ਵੀ ਮੌਜੂਦ ਸਨ|

Leave a Reply

Your email address will not be published. Required fields are marked *