ਦਸ਼ਮੇਸ਼ ਵੈਲਫੇਅਰ ਕੌਂਸਲ ਮੁਹਾਲੀ ਵੱਲੋਂ ਬੂਟੇ ਲਗਾਏ ਗਏ

ਐਸ ਏ ਐਸ ਨਗਰ, 16 ਅਗਸਤ (ਸ.ਬ.) ਦਸ਼ਮੇਸ਼ ਵੈਲਫੇਅਰ ਕੌਂਸਲ ਮੁਹਾਲੀ ਵੱਲੋਂ ਕੌਂਸਲ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਗੁਰਦੁਆਰਾ ਧੰਨਾ ਭਗਤ ਫੇਜ਼-8 ਮੁਹਾਲੀ ਵਿਖੇ ਵੱਖ-ਵੱਖ ਕਿਸਮ ਦੇ ਬੂਟੇ ਲਗਾਏ ਗਏ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲ ਦੇ ਜਨਰਲ ਸਕੱਤਰ ਸ੍ਰ. ਗੁਰਚਰਨ ਸਿੰਘ ਨੰਨੜਾ ਨੇ ਦੱਸਿਆ ਕਿ ਬੂਟੇ ਲਗਾਉਣ ਦੇ ਪ੍ਰੋਗਰਾਮ ਦੀ ਆਰੰਭਤਾ ਬਾਬਾ ਸੁਰਿੰਦਰ ਸਿੰਘ ਵੱਲੋਂ ਅਰਦਾਸ ਕਰਕੇ ਕੀਤੀ ਗਈ|
ਇਸ ਮੌਕੇ ਦਸ਼ਮੇਸ਼ ਵੈਲਫੇਅਰ ਕੌਂਸਲ ਦੇ ਸਲਾਹਕਾਰ ਸ੍ਰ. ਪ੍ਰਦੀਪ ਸਿੰਘ ਭਾਰਿਜ, ਸੀਨੀਅਰ ਮੀਤ ਪ੍ਰਧਾਨ ਸ੍ਰ. ਬਲਬੀਰ ਸਿੰਘ ਭੰਮਰਾ, ਕੈਸ਼ੀਅਰ ਸ੍ਰ. ਕੰਵਰਦੀਪ ਸਿੰਘ ਮਣਕੂ, ਸ੍ਰ. ਸਰਵਣ ਸਿੰਘ ਕਲਸੀ, ਸ੍ਰ. ਗੁਰਪ੍ਰੀਤ ਸਿੰਘ ਗਾਹਲਾ, ਸ੍ਰੀ ਮਨਫੂਲ ਤੋਂ ਇਲਾਵਾ ਉਚੇਚੇ ਤੌਰ ਤੇ ਪਹੁੰਚੇ ਪਤਵੰਤੇ ਸੱਜਣਾਂ ਵਿੱਚ ਸ੍ਰ. ਗੁਰਮੁਖ ਸਿੰਘ ਸੋਹਲ ਕੌਂਸਲਰ, ਸ੍ਰ. ਜੁਗਿੰਦਰ ਸਿੰਘ ਸਲੈਚ, ਸ੍ਰ. ਦਵਿੰਦਰ ਸਿੰਘ ਵਿਰਕ, ਸ੍ਰ. ਗੁਰਚਰਨ ਸਿੰਘ ਭੰਮਰਾ, ਸ੍ਰ. ਬਲਵਿੰਦਰ ਸਿੰਘ ਹੂੰਝਣ, ਸ੍ਰ. ਹਜਾਰਾ ਸਿੰਘ ਭੰਮਰਾ, ਸ੍ਰ. ਸੁਰਿੰਦਰ ਸਿੰਘ ਜੰਡੂ, ਸ੍ਰ. ਹਰਬੰਸ ਸਿੰਘ ਸਭਰਵਾਲ, ਸ੍ਰ. ਭੁਪਿੰਦਰ ਸਿੰਘ ਮੁੱਧੜ ਅਤੇ ਸ੍ਰ. ਦਰਸ਼ਨ ਸਿੰਘ ਨੇ ਵੀ ਬੂਟੇ ਲਗਾਏ|

Leave a Reply

Your email address will not be published. Required fields are marked *