ਦਸ਼ਮੇਸ਼ ਵੈਲਫੇਅਰ ਕੌਂਸਲ ਵੱਲੋਂ ਚਾਹ ਅਤੇ ਪਕੌੜਿਆਂ ਦਾ ਲੰਗਰ 24 ਨੂੰ

ਐਸ.ਏ.ਐਸ.ਨਗਰ, 20 ਦਸੰਬਰ (ਸ.ਬ.) ਦਸ਼ਮੇਸ਼ ਵੈਲਫੇਅਰ ਕੌਂਸਲ (ਰਜ਼ਿ) ਐਸ.ਏ.ਐਸ.ਨਗਰ ਦੀ  ਕਾਰਜਕਾਰਨੀ ਕਮੇਟੀ ਦੀ ਮੀਟਿੰਗ ਕੌਂਸਲ ਦੇ ਦਫਤਰ ਸੈਕਟਰ-70 ਵਿਖੇ ਹੋਈ|
ਇਸ ਬਾਰੇ ਜਾਣਕਾਰੀ ਦਿੰਦਿਆਂ ਕੌਂਸਲ ਦੇ ਜਨਰਲ ਸਕੱਤਰ ਸ੍ਰ.ਦਿਆਲ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 24ਦਸੰਬਰ  ਦਿਨ (ਸ਼ਨੀਵਾਰ) ਨੂੰ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਦੇ ਸੰਬੰਧ ਵਿੱਚ ਲੋਕ ਕਲਿਆਨ ਕੇਂਦਰ ਰਾਮਗੜੀਆ ਭਵਨ ਫੇਜ਼-3ਬੀ1 ਵਿਖੇ ਗੇਟ ਦੇ ਬਾਹਰ ਚਾਹ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਜਾਵੇਗਾ| ਮੀਟਿੰਗ ਵਿੱਚ ਕੌਂਸਲ ਦੇ ਪ੍ਰਧਾਨ ਸ੍ਰ ਬਲਬੀਰ ਸਿੰਘ ਭਮਰਾ, ਮੀਤ ਪ੍ਰਧਾਨ ਮਨਜੀਤ ਸਿੰਘ ਮਾਨ,  ਖਜਾਨਚੀ ਕੰਵਰਦੀਪ ਸਿੰਘ ਮਾਣਕੂ, ਮੀਤ ਖਜਾਨਚੀ ਸੁਖਦੇਵ ਸਿੰਘ ਗਾਹਲਾ, ਸਕੱਤਰ ਗੁਰਚਰਨ ਸਿੰਘ ਨੰਨੜਾ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਹਾਜਰ ਹੋਏ|

Leave a Reply

Your email address will not be published. Required fields are marked *