ਦਸ਼ਮੇਸ਼ ਸਕੂਲ ਵਿਖੇ ਬਸੰਤ ਪੰਚਮੀ ਮਨਾਈ

ਐਸ. ਏ. ਐਸ. ਨਗਰ 1 ਫਰਵਰੀ (ਸ.ਬ.) ਦਸ਼ਮੇਸ਼ ਖਾਲਸਾ ਪਬਲਿਕ ਸੀਨੀਅਰ  ਸੈਕੰਡਰੀ, ਸਕੂਲ ਫੇਜ਼-3 ਬੀ-1 ਮੁਹਾਲੀ ਵਿਖੇ ਬਸੰਤ ਪੰਚਮੀ ਦੇ ਮੌਕੇ ਤੇ ਪ੍ਰਿੰਸੀਪਲ ਸ੍ਰੀਮਤੀ ਕਿਰਨ ਅਰੋੜਾ ਦੀ ਅਗਵਾਈ ਵਿੱਚ ”ਯੈਲੋ ਡੇ” ਮਨਾਇਆ ਗਿਆ| ਜਿਸ ਵਿੱਚ ਬੱਚਿਆ ਨੇ ਪੀਲੇ ਰੰਗ ਦੀ ਡ੍ਰੈੱਸ ਵਿੱਚ ਕਵਿਤਾ, ਫੈਂਸੀ ਡ੍ਰੈੱਸ ਤੇ ਡਾਂਸ ਰਾਹੀ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ| ਨਰਸਰੀ ਵਿੰਗ ਦੇ ਅਧਿਆਪਕ ਰਾਜਿੰਦਰ ਕੌਰ ਸੋਹੀ, ਰਿਪੁਦਮਨ ਕੌਰ ਤੇ ਨਿਰਮਲਜੀਤ ਕੌਰ ਨੇ ਵੱਖ ਵੱਖ ਤਰੀਕਿਆਂ ਨਾਲ ਪ੍ਰੋਗਰਾਮ ਨੂੰ ਤਿਆਰ ਕਰਨ ਵਿੱਚ ਆਪਣਾ ਯੋਗਦਾਨ ਪਾਇਆ|

Leave a Reply

Your email address will not be published. Required fields are marked *