ਦਸ਼ਮੇਸ਼ ਸਪੋਰਟਸ ਕਲੱਬ ਕੁਰਾਲੀ ਵਲੋਂ ਕਰਵਾਏ ਜਾ ਰਹੇ ਚੌਥਾ ਕਬੱਡੀ ਮਹਾਂਕੁੰਭ ਦਾ ਪੋਸਟਰ ਰਿਲੀਜ਼

ਐਸ. ਏ. ਐਸ. ਨਗਰ 10 ਫਰਵਰੀ (ਸ.ਬ.) ਦਸ਼ਮੇਸ਼ ਸਪੋਰਟਸ ਕਲੱਬ ਕੁਰਾਲੀ ਵਲੋਂ 15 ਫਰਵਰੀ ਨੂੰ ਚੌਥਾ ਕਬੱਡੀ ਮਹਾਂਕੁੰਭ ਸਿਸਵਾਂ ਰੋਡ ਕੁਰਾਲੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਦਾ ਪੋਸਟਰ ਅੰਤਰਰਾਸ਼ਟਰੀ ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ ਅਤੇ ਦਵਿੰਦਰ ਸਿੰਘ ਬਾਜਵਾ ਪ੍ਰਧਾਨ ਕਬੱਡੀ ਐਸੋਸੀਏਸ਼ਨ ਰੋਪੜ ਤੇ ਰਵਿੰਦਰ ਸਿੰਘ ਰਵੀ ਹੋਰਨਾਂ ਵਲੋਂ ਰਿਲੀਜ਼ ਕੀਤਾ ਗਿਆ| ਇਸ ਮੌਕੇ ਨਰਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਵੱਖ-ਵੱਖ ਰਾਜਾਂ ਦੇ ਖਿਡਾਰੀਆਂ ਨੂੰ ਕਈ ਤਰ੍ਹਾਂ ਦੀਆਂ ਸਹੂਲ਼ਤਾਂ ਦਿੱਤੀਆਂ ਜਾਂਦੀਆ ਹਨ ਪਰ ਪੰਜਾਬ ਖੇਡ ਮੰਤਰਾਲੇ ਵਲੋਂ ਅੰਡਰ 17 ਦੇ ਖਿਡਾਰੀਆਂ ਦੇ ਨਾਂਅ ਦੀਆਂ ਲਿਸਟਾਂ ਨਾ ਭੇਜ ਕੇ ਖਿਡਾਰੀਆਂ ਨੂੰ ਅਣਗੋਲਿਆਂ ਕੀਤਾ ਗਿਆ ਸੀ| ਇਸ ਵਾਰ ਅਜਿਹੇ ਖਿਡਾਰੀਆਂ ਦੇ ਨਾਂਅ ਪਹਿਲ ਦੇ ਆਧਾਰ ਤੇ ਭਾਰਤ ਸਰਕਾਰ ਨੂੰ ਭੇਜ ਕੇ ਪੰਜਾਬ ਦੇ ਖਿਡਾਰੀਆਂ ਨੂੰ ਸਹੂਲਤਾਂ ਦਿਵਾਈਆਂ ਜਾਣਗੀਆਂ ਤਾਂ ਜੋਕਿ ਖਿਡਾਰੀਆਂ ਦਾ ਮਨੋਬਲ ਹੋਰ ਵਧੇ| ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜਿਹੇ ਕਬੱਡੀ ਕੱਪ ਕਰਵਾ ਕੇ ਨੌਜਵਾਨਾਂ ਦਾ ਹੌਂਸਲਾ ਅਫਜਾਈ ਕਰਨ ਦੇ ਨਾਲ-ਨਾਲ ਆਉਣ ਵਾਲੀ ਪੀੜ੍ਹੀ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਵੀ ਅਹਿਮ ਰੋਲ ਅਦਾ ਕਰ           ਰਹੇ| ਇਸ ਮੌਕੇ ਮਨੂ ਕੁਰਾਲੀ ਨੇ ਦੱਸਿਆ ਕਿ 15 ਫਰਵਰੀ ਨੂੰ ਕਰਵਾਏ ਜਾ             ਰਹੇ ਕਬੱਡੀ ਮਹਾਂਕੁੰਭ ਵਿੱਚ 62 ਕਿਲੋ ਪਹਿਲਾ ਇਨਾਮ 5100, ਦੂਜਾ ਇਨਾਮ 3100 ਅਤੇ ਇੱਕ ਪਿੰਡ ਓਪਨ 3 ਖਿਡਾਰੀ ਬਾਹਰਲੇ ਜਦਕਿ ਪਹਿਲਾ ਇਨਾਮ 51000 ਦੂਜਾ ਇਨਾਮ 41000 ਰੱਖਿਆ ਗਿਆ ਹੈ| ਇਸ ਮੌਕੇ ਸ਼ਾਮ ਨੂੰ ਖੁਲ੍ਹਾ ਅਖਾੜਾ, ਜਿਸ ਵਿੱਚ ਰੰਮੀ ਰੰਧਾਵਾ, ਨਿਮਰਤ ਖਹਿਰਾ ਅਤੇ ਪ੍ਰਿੰਸ ਰੰਧਾਵਾ ਗਾਇਕ ਲੋਕਾਂ ਦਾ ਮਨੋਰੰਜਨ ਕਰਨਗੇ| ਇਸ ਮੌਕੇ ਬਲਰਾਜ ਸਿੰਘ ਗਿੱਲ, ਜਸਪਾਲ ਸਿੰਘ ਦਿਓਲ, ਸਿਮਰਤ ਗਿੱਲ, ਅਮਨ ਸਿੰਬਲ, ਮਨੂ ਕੁਰਾਲੀ ਪ੍ਰਧਾਨ, ਗੁਰਪ੍ਰੀਤ ਸਿੰਘ ਬੈਦਵਾਣ, ਲਾਡੀ ਸਿੱਧੂਪੁਰ, ਪਰਮ ਧਨੋਆ ਚੰਡੀਗੜ੍ਹ, ਮੋਨੀ ਰਾਏਪੁਰ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *