ਦਸਤਾਰ ਮੁਕਾਬਲੇ 15 ਨੂੰ

ਚੰਡੀਗੜ੍ਹ, 11 ਅਪ੍ਰੈਲ (ਸ.ਬ.) ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਸੈਕਟਰ 40 ਬੀ ਚੰਡੀਗੜ੍ਹ ਵਿਖੇ ‘ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ’ ਸਿਰਲੇਖ ਹੇਠ 15 ਅਪ੍ਰੈਲ ਨੂੰ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਬਲਜੀਤ ਸਿੰਘ ਖਾਲਸਾ ਨੇ ਦਸਿਆ ਕਿ ਇਸ ਮੁਕਾਬਲੇ ਵਿੱਚ ਪਹਿਲੇ ਗਰੁਪ ਵਿਚ 10 ਸਾਲ ਤਕ ਦੇ ਬੱਚੇ, ਦੂਜੇ ਗਰੁਪ ਵਿਚ 10 ਤੋਂ 18 ਸਾਲ ਤਕ ਦੇ ਬੱਚੇ ਅਤੇ ਤੀਜੇ ਗਰੁਪ ਵਿੱਚ 18 ਸਾਲ ਤੋ ਉਪਰ ਦੇ ਨੌਜਵਾਨ ਹਿਸਾ ਲੈ ਸਕਦੇ ਹਨ| ਉਹਨਾਂ ਕਿਹਾ ਕਿ ਇਸ ਮੌਕੇ ਹਿੰਦੂ ਅਤੇ ਮੁਸਲਮਾਨ ਭਰਾਵਾਂ ਨੂੰ ਵੀ ਸੱਦਾ ਦਿਤਾ ਗਿਆ ਹੈ| ਜੇਤੂਆਂ ਨੂੰ ਇਨਾਮ ਵੀ ਦਿਤੇ ਜਾਣਗੇ|

Leave a Reply

Your email address will not be published. Required fields are marked *