ਦਸਤਾਰ ਸਿਖਲਾਈ ਕੈਂਪ 24 ਅਪ੍ਰੈਲ ਤੋਂ

ਐਸ.ਏ.ਐਸ.ਨਗਰ, 22 ਅਪ੍ਰੈਲ (ਸ.ਬ.) ਕਲਗੀਧਰ ਸੇਵਕ ਜਥੇ ਵੱਲੋਂ  ਸਿੱਖ ਬੱਚਿਆਂ ਨੂੰ ਸਿਖੀ ਨਾਲ ਜੋੜਨ ਲਈ ਮੁਫਤ ਦਸਤਾਰ ਸਿਖਲਾਈ ਕੈਂਪ 24 ਅਪ੍ਰੈਲ ਤੋਂ ਲਗਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨੇ ਦਸਿਆ ਕਿ ਇਹ ਕੈਂਪ 24 ਅਪ੍ਰੈਲ ਤੋਂ ਕਲਗੀਧਰ ਸੇਵਕ ਜਥੇ ਦੇ ਮੁੱਖ ਦਫਤਰ ਫੇਜ-3 ਬੀ2 ਵਿਖੇ ਲਗਾਇਆ ਜਾ ਰਿਹਾ ਹੈ| ਇਹ ਕੈਂਪ ਹਰ ਦਿਨ ਸ਼ਾਮੀ 5 ਵਜੇ ਤੋਂ ਸਾਢੇ 6 ਵਜੇ ਤੱਕ ਚਲੇਗਾ, ਜਿਥੇ ਕਿ ਬੱਚਿਆ ਨੂੰ ਮੁਫਤ ਦਸਤਾਰ ਸਿਖਲਾਈ ਦਿਤੀ ਜਾਵੇਗੀ| ਉਹਨਾਂ ਕਿਹਾ ਕਿ ਜਿਹੜੇ ਬੱਚੇ ਗਰੀਬੀ ਕਾਰਨ ਦਸਤਾਰਾਂ ਨਹੀਂ ਖਰੀਦ ਸਕਦੇ, ਉਹਨਾਂ ਨੂੰ ਮੁਫਤ ਦਸਤਾਰਾਂ ਦਿਤੀਆਂ ਜਾਣਗੀਆਂ ਤਾਂ ਕਿ ਉਹ ਆਪਣੇ ਸਿੱਖੀ ਸਰੂਪ ਨੂੰ ਕਾਇਮ ਨੂੰ ਰੱਖ ਸਕਣ|

Leave a Reply

Your email address will not be published. Required fields are marked *