ਦਸਮੇਸ਼ ਵੈਲਫੇਅਰ ਕਂੌਸਲ ਵਲੋਂ ਦੋ ਦਿਨਾਂ ਧਾਰਮਿਕ ਯਾਤਰਾ ਦਾ ਆਯੋਜਨ

ਐਸ ਏ ਐਸ ਨਗਰ, 27 ਮਾਰਚ (ਸ.ਬ.) ਦਸਮੇਸ਼ ਵੈਲਫੇਅਰ ਕਂੌਸਲ ਮੁਹਾਲੀ ਦੇ ਪ੍ਰਧਾਨ ਸ ਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਖਜਾਨਚੀ ਕੰਵਰਦੀਪ ਸਿੰਘ ਮਣਕੂ ਅਤੇ ਸਲਾਹਕਾਰ ਸ੍ਰ. ਪ੍ਰਦੀਪ ਸਿੰਘ ਭਾਰਜ ਦੇ ਸਹਿਯੋਗ ਨਾਲ ਦੋ ਦਿਨਾਂ ਧਾਰਮਿਕ ਯਾਤਰਾ ਕੀਤੀ ਗਈ| ਇਸ ਸਬੰਧੀ ਜਾਣਕਾਰੀ ਦਿੰਦਿਆ ਕੌਂਸਲ ਦੇ ਜਨਰਲ ਸਕੱਤਰ ਸ੍ਰ. ਦਿਆਲ ਸਿੰਘ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਬਾਬਾ ਬਕਾਲਾ, ਡੇਰਾ ਬਾਬਾ ਨਾਨਕ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਨਾਲ ਹੋਰ ਕਈ ਇਤਿਹਾਸਿਕ ਗੁਰਧਾਮਾਂ ਦੀ ਯਾਤਰਾ ਕੀਤੀ| ਇਸ ਯਾਤਰਾ ਵਿਚ ਕਂੌਸਲ ਦੇ ਸਾਰੇ ਮਂੈਬਰ ਅਤੇ ਫਰਨੀਚਰ ਮਾਰਕੀਟ ਦੇ ਪ੍ਰਬੰਧਕ ਕਮੇਟੀ ਮੈਂਬਰ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਏ| ਇਸ ਮੌਕੇ ਸ ਬਲਬੀਰ ਸਿੰਘ ਭੰਮਰਾ, ਲਖਬੀਰ ਸਿੰਘ ਮਣਕੂ, ਹਰਭਜਨ ਸਿੰਘ, ਗੁਰਪ੍ਰੀਤ ਸਿੰਘ ਗਾਹਲਾਂ, ਕਰਮ ਚੰਦ, ਰਾਮ ਰਤਨ ਸੈਂਹਬੀ ਵੀ ਮੌਜੂਦ ਸਨ|

Leave a Reply

Your email address will not be published. Required fields are marked *