ਦਸਵੀਂ ਦੇ ਮੁਲਾਕਣ ਲਈ ਅਧਿਆਪਕਾਂ ਦੀਆਂ ਪਹਿਲਾਂ ਲਾਈਟਾਂ ਡਿਊਟੀਆਂ ਕੱਟਣ ਤੇ ਉੱਠੇ ਸਵਾਲ

ਐਸ. ਏ. ਐਸ. ਨਗਰ, 6 ਅਪ੍ਰੈਲ (ਸ.ਬ.) ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਣ ਤੇ ਬਾਅਦ ਆਸ ਕੀਤੀ ਜਾ ਰਹੀ ਸੀ ਕਿ ਸੂਬੇ ਵਿੱਚ ਸਿਫਾਰਸ਼ਬਾਜ਼ੀ ਅਤੇ ਅਫਸਰਸ਼ਾਹੀ ਦੀ ਮਨਮਾਨੀ  ਸਮਾਪਤ ਹੋ ਜਾਵੇਗੀ| ਪਰ ਅਜਿਹਾ ਨਹੀਂ ਹੈ| ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਿਫਾਰਸ਼ ਤੇ 10ਵੀਂ ਦੇ ਮੁਲਾਕਨ ਲਈ ਲਗਾਈਆਂ ਗਈਆਂ ਅਧਿਆਪਕਾਂ ਦੀਆਂ ਡਿਊਟੀਆਂ ਵਿੱਚੋਂ ਕੁਝ ਅਧਿਆਪਕਾਂ ਦੀਆਂ ਡਿਊਟੀਆਂ ਕੱਟ ਦਿੱਤੀਆਂ ਗਈਆ ਹਨ| ਡੀ ਈ ਓ ਵਲੋਂ ਅਚਾਨਕ ਕੱਟੀਆਂ ਡਿਊਟੀਆਂ ਕਾਰਨ ਮੁਲਾਜਮ ਜਥੇਬੰਦੀਆਂ ਦੇ ਰੋਸ ਦੀ ਲਹਿਰ ਹੈ|
ਡੀ ਈ ਓ ਨੇ ਸਕੂਲ ਮੁਖੀਆਂ ਨੂੰ ਇਕ ਚਿੱਠੀ ਜਾਰੀ ਕੀਤੀ ਹੈ ਜਿਸ ਵਿੱਚ 14 ਅਧਿਆਪਕਾਂ ਦੀਆਂ ਡਿਊਟੀਆਂ ਕੱਟਣ ਦੀ ਗੱਲ ਕੀਤੀ ਗਈ ਹੈ| ਦਿਲਚਸਪ ਗੱਲ ਇਹ ਹੈ ਕਿ ਇਹਨਾਂ ਅਧਿਆਪਕਾਂ ਵਿੱਚ 13 ਮਹਿਲਾ ਅਧਿਆਪਕ ਹਨ| 5 ਅਪ੍ਰੈਲ ਨੂੰ ਜਾਰੀ ਕੀਤੀ ਚਿੱਠੀ ਵਿੱਚ ਕੱਟੀਆਂ ਗਈਆਂ ਡਿਊਟੀਆਂ ਵਿੱਚ 9 ਪੰਜਾਬੀ ਅਧਿਆਪਕਾਵਾਂ ਹਨ ਜਿਨ੍ਹਾਂ ਵਿੱਚ ਬਾਕਰਪੁਰ ਮਜਾਤੜੀ, ਝੰਜੇੜੀ, ਮੌਲੀ ਬੈਦਵਾਨ, ਬਲੌਂਗੀ, ਸੋਹਾਣਾ, ਚੋਲਟਾ ਖੁਰਦ, ਪੰਡ ਵਾਲਾ ਦੇ ਸਰਕਾਰੀ ਸਕੂਲ ਨੇ ਡਿਊਟੀ ਨਿਭਾਅ ਰਹੇ ਹਨ| ਬਾਕੀ ਹਿਸਾਬ, ਸਮਾਜਿਕ ਸਿੱਖਿਆ ਦੇ ਅਧਿਆਪਕ ਸ਼ਾਮਿਲ ਹਨ ਜਿਨਾਂ ਦੀ ਡਿਊਟੀ ਲਾਂਡਰਾਂ ਮਨੌਲੀ, ਘੜੂੰਆਂ ਗੀਗੇਮਾਜਰਾ, ਤਸਿੰਬਲੀ ਦੇ ਸਕੂਲਾਂ ਤੇ ਵਿਖੇ ਲਗਾਈ ਗਈ ਸੀ| ਜਾਣਕਾਰੀ ਮਿਲੀ ਹੈ ਕਿ ਆਪਣੇ              ਸਟੇਸ਼ਨ ਤੇ ਜਿਆਦਾ ਦੂਰੀ ਹੋਣ ਕਰਕੇ ਇਹਨਾਂ ਅਧਿਆਪਕਾਂ ਨੇ ਆਪਣੀ ਡਿਊਟੀ ਕਟਵਾ ਲਈ ਹੈ| ਦੂਜੇ ਪਾਸੇ ਡੀ ਬੀ ਓ ਸੈਕੰਡਰੀ ਸੁਰਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਹੀ  ਮਾਪਦੰਡ ਅਨੁਸਾਰ ਲੋੜਵੰਦ ਅਧਿਆਪਕਾਂ ਦੀਆਂ ਡਿਊਟੀਆਂ ਕੱਟੀਆਂ ਗਈਆਂ ਹਨ| ਉਹਨਾਂ ਇਸ ਵਿੱਚ ਸਿਫਾਰਸ਼ਾਂ ਜਾਂ ਕਿਸੇ ਤਰ੍ਹਾਂ ਦੀ ਬੇਨਿਯਮੀ ਹੋਣ ਦੀ ਗੱਲ ਨੂੰ ਨਕਾਰਿਆ ਹੈ|
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਕਿਹਾ ਹੈ ਬੋਰਡ ਨੇ ਹਦਾਇਤ ਸਾਰੀ ਕੀਤੀ ਸੀ ਕਿ ਪੇਪਰਾਂ ਦੇ ਮੁਲਾਂਕਣ ਵਾਸਤੇ ਵੱਧ ਤੋਂ ਵੱਧ ਅਧਿਆਪਕਾਂ ਦੀਆਂ ਡਿਊਟੀਆਂ ਲਗਾਕੇ ਸਮਾਂ ਬੱਧ ਕੰਮ ਮੁਕੰਮਲ ਕੀਤਾ ਜਾਵੇ| ਜੇਕਰ ਕਿਸੇ ਅਧਿਆਪਕ ਦੀ ਡਿਊਟੀ ਕੱਟੀ  ਗਈ ਹੈ ਉਹਦਾ ਵਾਜਿਬ ਕਾਰਨ ਹੋਣਾ ਜਰੂਰੀ  ਹੈ|

Leave a Reply

Your email address will not be published. Required fields are marked *