ਦਾਨਾਪੁਰ: ਸਗੁਨਾ ਮੋੜ ਤੇ ਬੰਬ ਧਮਾਕਾ, 2 ਬੱਚੇ ਜ਼ਖਮੀ

ਪਟਨਾ, 6 ਜੂਨ (ਸ.ਬ.) ਰਾਜਧਾਨੀ ਪਟਨਾ ਨੇੜੇ ਦਾਨਾਪੁਰ ਨਾਲ ਲੱਗਦੇ ਸਗੁਨਾ ਮੋੜ ਨੇੜੇ ਸਥਿਤ ਇਕ ਕਬਰਸਤਾਨ ਵਿੱਚ ਅਚਾਨਕ ਇਕ ਬੰਬ ਧਮਾਕਾ ਹੋਇਆ ਹੈ|
ਬੰਬ ਧਮਾਕੇ ਵਿੱਚ ਦੋ ਬੱਚਿਆਂ ਦੇ ਜ਼ਖਮੀ ਹੋਣ ਦੀ ਖਬਰ ਹੈ| ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ 9ਵਜੇ ਕਰੀਬ ਇੱਥੇ ਬੰਬ ਧਮਾਕਾ ਹੋਇਆ| ਬੰਬ ਧਮਾਕੇ ਤੋਂ ਬਾਅਦ ਇਲਾਕੇ ਵਿੱਚ ਹਫੜਾ ਦਫੜੀ ਮਚ ਗਈ ਜ਼ਖਮੀ ਬੱਚਿਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਸੂਚਨਾ ਮਿਲਦੇ ਹੀ ਘਟਨਾ ਸਥਾਨ ਤੇ ਪੁੱਜੀ ਪੁਲੀਸ ਜਾਂਚ ਵਿੱਚ ਜੁੱਟ ਗਈ|
ਪੁਲੀਸ ਨੇ ਮੌਕੇ ਤੋਂ ਇਕ ਜ਼ਿੰਦਾ ਬੰਬ ਵੀ ਬਰਾਮਦ ਕੀਤਾ| ਪੁਲੀਸ ਇਲਾਕੇ ਦੀ ਜਾਂਚ ਕਰ ਰਹੀ ਹੈ| ਬੰਬ ਧਮਾਕੇ ਅਤੇ ਜ਼ਿੰਦਾ ਬੰਬ ਮਿਲਣ ਕਾਰਨ ਲੋਕਾਂ ਵਿੱਚ ਭਾਰੀ ਦਹਿਸ਼ਤ ਫੈਲ ਗਈ| ਕਿਸੇ ਨੂੰ ਨਹੀਂ ਪਤਾ ਕਿ ਬੰਬ ਕਿੱਥੋਂ ਆਇਆ ਅਤੇ ਕਿਸ ਨੇ ਇੱਥੇ ਰੱਖਿਆ ਹੈ| ਲੋਕਾਂ ਨੂੰ ਇੱਥੇ ਜ਼ੋਰਦਾਰ ਧਮਾਕਾ ਸੁਣਿਆ ਤਾਂ ਘਟਨਾ ਸਥਾਨ ਤੇ ਪੁੱਜੇ| ਇਸ ਘਟਨਾ ਵਿੱਚ ਦੋ ਬੱਚੇ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਨਾਮ ਰੌਸ਼ਨ ਅਤੇ ਸੂਰਜ ਦੱਸਿਆ ਜਾ ਰਿਹਾ ਹੈ| ਬੱਚੇ ਇੱਥੇ ਘਾਹ ਵੱਢ ਰਹੇ ਸਨ| ਉਸੇ ਘਾਹ ਵਿਚਕਾਰ ਬੰਬ ਰੱਖਿਆ ਸੀ ਜੋ ਅਚਾਨਕ ਫਟ ਗਿਆ| ਸ਼ੱਕ ਜਿਤਾਇਆ ਜਾ ਰਿਹਾ ਹੈ ਕਿ ਚੋਣਾਂ ਨੂੰ ਲੈ ਕੇ ਦਹਿਸ਼ਤ ਫੈਲਾਉਣ ਨੂੰ ਲੈ ਕੇ ਅਜਿਹਾ ਕੀਤਾ ਗਿਆ ਹੈ| ਜਾਂਚ ਦੇ ਬਾਅਦ ਹੀ ਪੁਲੀਸ ਕਿਸੇ ਤਰ੍ਹਾਂ ਜਵਾਬ ਦੇਣ ਦੀ ਗੱਲ ਕਹਿ ਰਹੀ ਹੈ|

Leave a Reply

Your email address will not be published. Required fields are marked *