ਦਾਨਿਸ਼ ਕਨੇਰੀਆ ਨੇ ਫਿਕਸਿੰਗ ਵਿੱਚ ਸ਼ਾਮਿਲ ਹੋਣ ਦਾ ਦੋਸ਼ ਕੀਤਾ ਸਵੀਕਾਰ

ਨਵੀਂ ਦਿੱਲੀਂ, 18 ਅਕਤੂਬਰ (ਸ.ਬ.) ਪਾਕਿਸਤਾਨੀ ਕ੍ਰਿਕਟਰ ਦਾਨਿਸ਼ ਕਾਨੇਰੀਆ ਨੇ ਆਖਿਰਕਾਰ ਫਿਕਸਿੰਗ ਸਕੈਂਡਲ ਵਿੱਚ ਸ਼ਾਮਿਲ ਹੋਣ ਦੀ ਗੱਲ ਸਵੀਕਾਰ ਕਰ ਲਈ ਹੈ| ਇਸ ਵਿਵਾਦ ਦੇ ਚੱਲਦੇ ਅਸੈਕਸ ਦੇ ਉਨ੍ਹਾਂ ਦੇ ਸਾਥੀ ਮਾਰਵਨ ਵੈਸਟਫੀਲਡ ਨੂੰ ਜੇਲ ਵੀ ਜਾਣਾ ਪਿਆ ਸੀ| ਛੈ ਸਾਲ ਤੱਕ ਇਨਕਾਰ ਕਰਨ ਤੋਂ ਬਾਅਦ ਕਨੇਰੀਆ ਵੱਲੋਂ ਇਹ ਸਵੀਕਾਰ ਕਰ ਲਿਆ ਗਿਆ ਹੈ|
ਕਨੇਰੀਆ ਤੇ ਇੰਗਲਿਸ਼ ਕ੍ਰਿਕਟ ਨੇ ਲਾਈਫ ਬੈਨ ਲਗਾਇਆ ਸੀ ਜੋ ਪੂਰੀ ਦੁਨੀਆ ਵਿੱਚ ਲਾਗੂ ਹੁੰਦਾ ਹੈ| ਡੇਲੀ ਮੇਲ ਮੁਤਾਬਕ ਅਲ ਜਜ਼ੀਰਾ ਦੀ ਟੈਲੀਵਿਜਨ ਡਾਕੂਮੈਂਟਰੀ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਕਨੇਰੀਆ ਨੇ ਕਿਹਾ,’ ਮੇਰਾ ਨਾਂ ਦਾਨਿਸ਼ ਕਨੇਰੀਆ ਹੈ ਅਤੇ ਮੈਂ ਇੰਗਲੈਂਡ ਅਤੇ ਵੈਲਸ ਕ੍ਰਿਕਟ ਬੋਰਡ ਵੱੱਲੋਂ 2012 ਵਿੱਚ ਮੇਰੇ ਤੇ ਲਗਾਏ ਗਏ ਦੋ ਦੋਸ਼ਾਂ ਨੂੰ ਸਵੀਕਾਰ ਕਰਦਾ ਹਾਂ|’
ਲੈਗ ਸਪਿਨਰ ਕਨੇਰੀਆ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਕੰਮ ਤੇ ਅਫਸੋਸ ਹੈ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਤੇ ਲਗਾਇਆ ਗਿਆ ਬੈਨ ਖਤਮ ਕੀਤਾ ਜਾਵੇ| ਉਨ੍ਹਾਂ ਅੱਗੇ ਕਿਹਾ,’ਮੈਂ ਮਾਰਵਨ ਵੈਸਟਫੀਲਡ , ਅਸੈਕਸ ਟੀਮ ਦੇ ਆਪਣੇ ਸਾਥੀ ਖਿਡਾਰੀਆਂ, ਅਸੈਕਸ ਕ੍ਰਿਕਟ ਕਲੱਬ, ਅਸੈਕਸ ਕ੍ਰਿਕਟ ਫੈਨਜ਼ ਅਤੇ ਪਾਕਿਸਤਾਨ ਤੋਂ ਮੰਫੀ ਮੰਗਣਾ ਚਾਹੁੰਦਾ ਹਾਂ|’

Leave a Reply

Your email address will not be published. Required fields are marked *