ਦਿਨਕਰ ਗੁਪਤਾ ਬਣੇ ਪੰਜਾਬ ਦੇ ਨਵੇਂ ਡੀ. ਜੀ. ਪੀ.

ਚੰਡੀਗੜ੍ਹ, 7 ਫਰਵਰੀ (ਸ.ਬ.) ਪੰਜਾਬ ਸਰਕਾਰ ਨੇ ਅੱਜ ਪੰਜਾਬ ਦੇ ਡੀ ਜੀ ਪੀ ਦੇ ਅਹੁਦੇ ਲਈ 1987 ਬੈਚ ਦੇ ਆਈ. ਪੀ. ਐਸ. ਅਧਿਕਾਰੀ ਦਿਨਕਰ ਗੁਪਤਾ ਦੇ ਨਾਂ ਤੇ ਮੋਹਰ ਲਗਾਉਂਦੇ ਹੋਏ ਉਨ੍ਹਾਂ ਨੂੰ ਪੰਜਾਬ ਦਾ ਨਵਾਂ ਡੀ. ਜੀ. ਪੀ. ਨਿਯੁਕਤ ਕਰ ਦਿੱਤਾ ਹੈ| ਉਹ ਮੌਜੂਦਾ ਡੀ ਜੀ ਪੀ ਸ੍ਰੀ ਸੁਰੇਸ਼ ਅਰੋੜਾ ਦੀ ਥਾਂ ਲੈਣਗੇ| ਸ੍ਰੀ ਦਿਨਕਰ ਗੁਪਤਾ ਨੂੰ ਡੀ ਜੀ ਪੀ ਬਣਾਉਣ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਸਵੇਰੇ ਫੈਸਲਾ ਕੀਤਾ ਗਿਆ|
ਜਿਕਰਯੋਗ ਹੈ ਕਿ ਯੂ. ਪੀ. ਐਸ. ਸੀ. ਵਲੋਂ ਪਿਛਲੇ ਹਫਤੇ ਭੇਜੇ ਗਏ ਤਿੰਨ ਅਧਿਕਾਰੀਆਂ ਦੇ ਪੈਨਲ ਵਿੱਚੋਂ ਸ੍ਰੀ ਦਿਨਕਰ ਗੁਪਤਾ ਸਭਤੋਂ ਸੀਨੀਅਰ ਅਧਿਕਾਰੀ ਹਨ| ਉਹ ਇਸਤੋਂ ਪਹਿਲਾਂ ਡਾਇਰੈਕਟਰ ਜਨਰਲ ਆਫ ਪੁਲੀਸ, ਇੰਟੈਲੀਜੈਂਸ ਪੰਜਾਬ ਦਾ ਅਹੁਦਾ ਸੰਭਾਲ ਰਹੇ ਸਨ|
ਜਿਕਰਯੋਗ ਹੈ ਕਿ ਅੱਤਵਾਦ ਦੌਰਾਨ ਸ੍ਰੀ ਦਿਨਕਰ ਗੁਪਤਾ ਸੱਤ ਸਾਲਾਂ ਤਕ ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ ਵਿੱਚ ਐਸ. ਐਸ. ਪੀ. ਵੀ ਰਹਿ ਚੁੱਕੇ ਹਨ|

Leave a Reply

Your email address will not be published. Required fields are marked *