ਦਿਨੇਸ਼ ਸੋਈ ਨੇ ਫਿਲਮ ਜਗਤ ਵਿੱਚ ਸਭ ਤੋਂ ਵੱਧ ਪ੍ਰੋਜੈਕਟ ਕਾਸਟ ਕੀਤੇ, ਇੰਡੀਆ ਬੁਕ ਆਫ ਰਿਕਾਰਡ ਵਿੱਚ ਮਿਲੀ ਥਾਂ

ਐਸ.ਏ.ਐਸ.ਨਗਰ, 10 ਨਵੰਬਰ (ਸ.ਬ.) ਮੁਹਾਲੀ ਦੇ ਵਸਨੀਕ ਦਿਨੇਸ਼ ਸੁਰਦਸ਼ਨ ਸੋਈ ਨੂੰ ਫਿਲਮ ਜਗਤ ਵਿੱਚ ਸਭ ਤੋਂ ਵੱਧ ਪ੍ਰੋਜੈਕਟ ਕਾਸਟ ਕਰਨ ਲਈ ਇੰਡੀਆ ਬੁਕ ਆਫ ਰਿਕਾਰਡ ਵਿੱਚ ਥਾਂ ਮਿਲੀ ਹੈ| ਦਿਨੇਸ਼ ਸੋਈ ਨੇ ਦੱÎਸਿਆ ਕਿ ਉਨ੍ਹਾਂ ਦੀ ਫਰਮ ‘ਡੀ ਐਸ ਕ੍ਰਿਏਸੰਸ’ ਦੇ ਰਾਹੀਂ ਉਹ ਹਾਲੀਵੁਡ, ਬਾਲੀਵੁਡ, ਸਾਉਥ ਤੋਂ ਇਲਾਵਾ, ਪਾਲੀਵੁਡ ਵਿੱਚ ਵੀ ਫਿਲਮਾਂ ਕਾਸਟ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਨਾਂ ਦੁਨੀਆ ਵਿੱਚ ਸਭ ਤੋਂ ਵੱਧ ਕਾਸਟਿੰਗ (4500 ਪ੍ਰੋਜੈਕਟ) ਕਰਨ ਵਾਲਿਆ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ|

Leave a Reply

Your email address will not be published. Required fields are marked *