ਦਿਨੋਂ ਦਿਨ ਵੱਧ ਰਹੇ ਰੇਲ ਹਾਦਸੇ ਚਿੰਤਾ ਦਾ ਵਿਸ਼ਾ

ਸ਼ੁਕਰ ਹੈ ਕਾਨਪੁਰ ਵਿੱਚ ਬੁੱਧਵਾਰ ਸਵੇਰੇ ਹੋਏ ਰੇਲ ਹਾਦਸੇ ਵਿੱਚ ਜ਼ਿਆਦਾ ਨੁਕਸਾਨ ਨਹੀਂ ਹੋਇਆ, ਪਰ ਇਸ ਨਾਲ ਇੱਕ ਵਾਰ ਫਿਰ ਰੇਲਵੇ ਦੀ ਪੋਲ ਖੁੱਲੀ| ਰੇਲ ਮੰਤਰਾਲਾ ਵੱਡੀਆਂ-ਵੱਡੀਆਂ ਗੱਲਾਂ ਅਤੇ ਘੋਸ਼ਣਾਵਾਂ ਕਰਨ ਤੋਂ ਇਲਾਵਾ ਹੋਰ ਕੁੱਝ ਨਹੀਂ ਕਰ ਪਾ ਰਿਹਾ|  ਲੱਗਦਾ ਨਹੀਂ ਕਿ ਉਸਨੂੰ ਰੇਲ ਮੁਸਾਫਰਾਂ ਦੀ ਸੁਰੱਖਿਆ ਦੀ ਕੋਈ ਚਿੰਤਾ ਵੀ ਹੈ|  ਜਾਂ ਫਿਰ ਉਸਦੇ ਅੰਦਰ Tੱਪਰ ਤੋਂ ਹੇਠਾਂ ਤੱਕ ਭਾਰੀ ਅਰਾਜਕਤਾ ਆ ਗਈ ਹੈ, ਜਿਸਦੇ ਨਾਲ ਕੋਈ ਕੰਮ ਨਹੀਂ ਹੋ ਪਾ ਰਿਹਾ| ਜੇਕਰ ਇਸੇ ਤਰ੍ਹਾਂ ਦੁਰਘਟਨਾਵਾਂ ਹੁੰਦੀਆਂ ਰਹੀਆਂ ਤਾਂ ਲੋਕਾਂ ਦਾ ਰੇਲਵੇ ਤੋਂ ਪੂਰੀ ਤਰ੍ਹਾਂ ਵਿਸ਼ਵਾਸ ਉਠ ਜਾਵੇਗਾ|
ਜਿਕਰਯੋਗ ਹੈ ਕਿ ਕਾਨਪੁਰ  ਦੇ ਰੂਰਾ ਸਟੇਸ਼ਨ  ਦੇ ਕੋਲ ਬੁੱਧਵਾਰ ਸਵੇਰੇ ਅਜਮੇਰ-ਸਿਆਲਦਹ ਐਕਸਪ੍ਰੈਸ  ਦੇ 15 ਡੱਬੇ ਪਟਰੀ ਤੋਂ ਉੱਤਰ ਗਏ|  ਇਹਨਾਂ ਵਿਚੋਂ ਦੋ ਨਹਿਰ ਵਿੱਚ ਵੀ ਡਿੱਗ ਗਏ| ਦੱਸਿਆ ਜਾ ਰਿਹਾ ਹੈ ਕਿ ਦੁਰਘਟਨਾ  ਦੇ ਵਕਤ ਗੱਡੀ ਇੱਕ ਸੁੱਕੀ ਨਹਿਰ ਤੇ ਬਣੇ ਪੁੱਲ ਨੂੰ ਪਾਰ ਕਰ ਰਹੀ ਸੀ| ਬੀਤੀ 20 ਨਵੰਬਰ ਨੂੰ ਇਸ ਇਲਾਕੇ ਵਿੱਚ ਇੰਦੌਰ-ਪਟਨਾ ਐਕਸਪ੍ਰੈਸ  ਦੇ 14 ਡਿੱਬੇ ਪਟਰੀ ਤੋਂ ਉੱਤਰ ਗਏ ਸਨ,  ਜਿਸ ਦੇ ਨਾਲ 150 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ, ਜਦੋਂਕਿ 200 ਤੋਂ ਜ਼ਿਆਦਾ ਜਖ਼ਮੀ ਹੋਏ ਸਨ|  ਉਸ ਸਮੇਂ ਇਹ ਗੱਲ ਉਭਰ ਕੇ ਆਈ ਸੀ ਕਿ ਉਸ ਖੇਤਰ ਦੀਆਂ ਪਟਰੀਆਂ ਵਿੱਚ ਕਈ ਸਮੱਸਿਆਵਾਂ ਹਨ|  ਉਹ ਕਮਜੋਰ ਹੋ ਗਈਆਂ ਹਨ ਅਤੇ ਉਨ੍ਹਾਂ ਵਿੱਚ ਦਰਾਰਾਂ ਪੈ ਗਈਆਂ ਹਨ|
ਇਸੇ ਤਰ੍ਹਾਂ ਰੇਲਵੇ ਪੁਲਾਂ ਨੂੰ ਲੈ ਕੇ ਵੀ ਕਈ ਵਾਰ ਕਿਹਾ ਜਾ ਚੁੱਕਿਆ ਹੈ ਕਿ ਉਨ੍ਹਾਂ ਵਿਚੋਂ ਜਿਆਦਾਤਰ ਜਰਜਰ ਹਨ ਅਤੇ ਉਨ੍ਹਾਂ ਦੀ ਮਰੰਮਤ ਦੀ ਜ਼ਰੂਰਤ ਹੈ| ਨਵੰਬਰ  ਦੇ ਹਾਦਸੇ ਦੇ ਵਕਤ ਤਾਂ ਮੰਤਰਾਲੇ ਨੇ ਜਿਸ ਤਰ੍ਹਾਂ ਦਾ ਰਵੱਈਆ ਵਿਖਾਇਆ, ਉਸ ਨਾਲ ਲੱਗਿਆ ਕਿ ਇਸ ਇਲਾਕੇ ਵਿੱਚ ਤੱਤਕਾਲ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਵੇਗਾ| ਪਰ ਹੁਣ ਲੱਗਦਾ ਹੈ ਕਿ ਪਿਛਲੇ ਇੱਕ ਮਹੀਨੇ  ਦੇ ਦੌਰਾਨ ਉੱਥੇ ਕੋਈ ਕੰਮ ਹੋਇਆ ਹੀ ਨਹੀਂ ਹੈ|
ਹਾਂ, ਇਸ ਵਿੱਚ ਰੇਲ ਮੰਤਰੀ ਨੇ ਮੁਆਵਜਾ ਰਾਸ਼ੀ ਜਰੂਰ ਵਧੀ ਦਿੱਤੀ ਹੈ| ਮਤਲਬ ਜੇਕਰ ਕੋਈ ਦੁਰਘਟਨਾ ਵਿੱਚ ਮਰਦਾ ਹੈ ਤਾਂ ਰੇਲਵੇ ਉਸਨੂੰ ਭਰਪੂਰ ਪੈਸੇ ਦੇਵੇਗੀ, ਪਰ ਉਹ ਐਕਸੀਡੈਂਟ ਰੋਕਣ ਲਈ ਕੁੱਝ ਨਹੀਂ ਕਰੇਗੀ|  ਇਹ ਠੀਕ ਹੈ ਕਿ 86 ਫੀਸਦੀ ਹਾਦਸੇ ਮਨੁੱਖੀ ਭੁੱਲਾਂ ਦੀ ਵਜ੍ਹਾ  ਨਾਲ ਹੁੰਦੇ ਹਨ, ਪਰ ਇਸਦੇ ਲਈ ਖ਼ਰਾਬ ਇੰਫਰਾਸਟਰਕਚਰ ਵੀ ਓਨਾ ਹੀ ਜਵਾਬਦੇਹ ਹੈ| ਭਾਰਤੀ ਰੇਲ ਹੁਣ ਵੀ ਬ੍ਰਿਟਿਸ਼ ਕਾਲ  ਦੇ ਢਾਂਚੇ ਤੇ ਹੀ ਚੱਲ ਰਹੀ ਹੈ| ਪਟਰੀਆਂ ਉੱਤੇ ਦਬਾਅ ਲਗਾਤਾਰ ਵੱਧ ਰਿਹਾ ਹੈ,   ਪਰ ਉਸ ਉਸ ਹਿਸਾਬ ਨਾਲ ਇੰਫਰਾਸਟਰਕਚਰ ਅਪਗ੍ਰੇਡ ਨਹੀਂ ਹੋ ਪਾ ਰਿਹਾ ਹੈ|
ਰੇਲਵੇ ਵਿੱਚ ਸੇਫਟੀ ਅਤੇ ਸਿਕਿਆਰਿਟੀ ਡਿਵੀਜਨ ਵਿੱਚ ਕਰੀਬ ਡੇਢ  ਲੱਖ ਅਹੁਦੇ ਖਾਲੀ ਹਨ|  ਰੇਲ ਸੁਰੱਖਿਆ ਨਾਲ ਜੁੜੀ ਕਾਕੋਦਕਰ               ਕਮੇਟੀ ਦੀ ਰਿਪੋਰਟ ਹੁਣੇ ਤੱਕ ਲਾਗੂ ਨਹੀਂ ਹੋ ਪਾਈ ਹੈ| ਇਸਦੇ ਲਈ ਡੇਢ  ਲੱਖ ਕਰੋੜ ਰੁਪਏ ਦੀ ਜ਼ਰੂਰਤ ਹੈ, ਜੋ ਪ੍ਰਾਥਮਿਕਤਾ ਵਿੱਚ ਕਿਤੇ ਨਹੀਂ ਹੈ|  ਤ੍ਰਾਸਦੀ ਇਹ ਹੈ ਕਿ ਭਾਰਤੀ ਰੇਲਵੇ ਪਾਪੁਲਿਜਮ ਤੋਂ ਬਾਹਰ ਨਿਕਲ ਨਹੀਂ ਪਾ ਰਹੀ ਹੈ| ਲੰਬੇ ਸਮੇਂ ਤੱਕ ਗਰੀਬ ਅਤੇ ਨਿਮਨ ਮੱਧਵਰਗ ਨੂੰ ਲੁਭਾਉਣ ਲਈ ਕਿਰਾਇਆ ਨਹੀਂ ਵਧਾਇਆ ਗਿਆ, ਪਰ ਹੁਣ ਉਚ ਵਰਗ ਅਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਲੁਭਾਉਣ ਲਈ ਖੂਬ ਊਪਰੀ ਚਮਕ – ਦਮਕ ਵਿਖਾਈ ਜਾ ਰਹੀ ਹੈ|  ਰੇਲ ਮੰਤਰੀ  ਟਵੀਟਬਾਜੀ ਨਾਲ ਵਾਹਵਾਹੀ ਬਟੋਰ ਰਹੇ ਹਨ,  ਜ਼ਮੀਨੀ ਕੰਮ ਤੇ ਉਨ੍ਹਾਂ ਦਾ ਕੋਈ ਧਿਆਨ ਨਹੀਂ ਹੈ|  ਸਰਕਾਰ ਰੇਲਵੇ ਨੂੰ ਇੰਟਰਨੈਸ਼ਨਲ ਬਣਾਏ, ਪਰ ਮੁਸਾਫਰਾਂ ਦੀ ਸੁਰੱਖਿਆ ਨੂੰ ਪਹਿਲ ਵਿੱਚ ਰੱਖੇ|
ਨਵਤੇਜ ਸਿੰਘ

Leave a Reply

Your email address will not be published. Required fields are marked *