ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਲੌਂਗੋਵਾਲ , 16 ਫਰਵਰੀ (ਸ.ਬ.) ਅੱਜ ਲੌਂਗੋਵਾਲ ਵਿਖੇ ਦਿਨ ਦਿਹਾੜੇ ਸ਼ਰੇਆਮ ਬਾਜ਼ਾਰ ਵਿੱਚ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ| ਉਸ ਤੇ ਗੋਲੀਆਂ ਚਲਾਈਆਂ ਗਈਆਂ ਹਨ| ਮ੍ਰਿਤਕ ਦਾ ਨਾਮ ਹਰਦੇਵ ਸਿੰਘ ਹੈਪੀ ਹੈ| ਅੱਜ 10.30 ਵਜੇ ਦੇ ਕਰੀਬ ਫਾਈਨਾਂਸ ਦੀ ਉਗਰਾਹੀ ਇਕੱਠੀ ਕਰ ਰਹੇ ਹਰਦੇਵ ਤੇ ਚਾਰ ਵਿਅਕਤੀਆਂ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ| ਮੰਨਿਆ ਜਾ ਰਿਹਾ ਹੈ ਕਿ ਇਹ ਗੈਂਗਵਾਰ ਦਾ ਨਤੀਜਾ ਹੈ| ਪੁਲੀਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ|

Leave a Reply

Your email address will not be published. Required fields are marked *