ਦਿਨ-ਰਾਤ ਦੇ ਮੈਚਾਂ ਨੂੰ ਦਰਸ਼ਕਾਂ ਦੀ ਘਾਟ ਨਹੀਂ ਹੁੰਦੀ: ਸਮਿਥ

ਬ੍ਰਿਸਬੇਨ, 15 ਦਸੰਬਰ (ਸ.ਬ.) ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਅਗਲੇ ਸਾਲ ਇੰਗਲੈਂਡ ਦੇ ਖਿਲਾਫ ਹੋਣ ਵਾਲੇ ਦਿਨ-ਰਾਤ ਏਸ਼ੇਜ ਟੈਸਟ ਦਾ ਸਮਰਥਨ ਕੀਤਾ ਹੈ ਪਰ ਕਿਹਾ ਕਿ ਸੀਰੀਜ਼ ਵਿੱਚ ਅਜਿਹਾ ਇਕ ਮੈਚ ਬਹੁਤ ਹੈ| ਇਸ ਤੋਂ ਪਹਿਲਾਂ ਸਮਿਥ ਅਤੇ ਇੰਗਲੈਂਡ ਦੇ ਐਲਿਸਟੀਅਰ ਕੁਕ ਏਸ਼ਜ ਟੈਸਟ ਦੌਰਾਨ ਪਾਰੰਪਰਿਕ ਸਮੇਂ ਦੀ ਵਕਾਲਤ ਕਰ ਚੁੱਕੇ ਹਨ ਕਿਉਂਕਿ ਇਨ੍ਹਾਂ ਮੈਚਾਂ ਨੂੰ ਦਰਸ਼ਕ ਇੱਕਠੇ ਕਰਨ ਦੀ ਕੋਈ ਸਮੱਸਿਆ ਨਹੀਂ ਹੁੰਦੀ| ਆਸਟਰੇਲੀਆ ਕਪਤਾਨ ਨੇ ਐਲਾਨ ਕੀਤਾ ਕਿ ਐਡੀਲੇਡ ਗੁਲਾਬੀ ਗੇਂਦ ਦੇ ਪਹਿਲੇ ਏਸ਼ੇਜ ਟੈਸਟ ਦੀ ਮੇਜ਼ਬਾਨੀ ਕਰੇਗਾ ਪਰ ਕਿਹਾ ਕਿ ਦੁਧੀਆ ਰੋਸ਼ਨੀ ਵਿੱਚ ਇਕ ਮੈਚ ਲੋੜੀਦਾ ਹੈ| ਬ੍ਰਿਸਬੇਨ ਦੇ ਗਾਬਾ ਮੈਦਾਨ ਤੇ ਪਾਕਿਸਤਾਨ ਦੇ ਖਿਲਾਫ ਪਹਿਲੇ ਦਿਨ-ਰਾਤ ਟੈਸਟ ਤੋਂ ਪਹਿਲਾਂ ਸਮਿਥ ਨੇ ਕਿਹਾ, ‘ਮੈਂ ਸਿਰਫ ਇਕ ਮੈਚ ਤੋਂ ਖੁਸ਼ ਹਾਂ|

Leave a Reply

Your email address will not be published. Required fields are marked *