ਦਿਲਪ੍ਰੀਤ ਕੌਰ ਵਾਲੀਆ ਵਲੋਂ ਚੋਣ ਪ੍ਰਚਾਰ ਤੇਜ
ਐਸ.ਏ.ਐਸ.ਨਗਰ, 3 ਫਰਵਰੀ (ਸ.ਬ.) ਨਗਰ ਨਿਗਮ ਚੋਣਾਂ ਲਈ ਆਜਾਦ ਗਰੁੱਪ ਵਲੋਂ ਚੋਣ ਲੜਨ ਵਾਲੇ ਵਾਰਡ ਨੰ. 23 ਦੇ ਉਮੀਦਵਾਰ ਸ੍ਰੀਮਤੀ ਦਿਲਪ੍ਰੀਤ ਕੌਰ ਵਲੋਂ ਆਪਣੇ ਚੋਣ ਪ੍ਰਚਾਰ ਨੂੰ ਤੇਜ ਕਰਦਿਆਂ ਵਾਰਡ ਦੇ ਫੇਜ਼ 10 ਅਤੇ ਸੈਕਟਰ 66 ਵਿੱਚਲੇ ਖੇਤਰ ਵਿੱਚ ਘਰੋਂ-ਘਰੀ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਇੱਥੇ ਜਿਕਰਯੋਗ ਹੈ ਕਿ ਦਿਲਪ੍ਰੀਤ ਕੌਰ ਨਗਰ ਨਿਗਮ ਦੇ ਸਾਬਕਾ ਕੌਂਸਲਰ ਸz. ਗੁਰਮੀਤ ਸਿੰਘ ਵਾਲੀਆ ਦੀ ਧਰਮ ਪਤਨੀ ਹਨ ਅਤੇ ਇਸ ਵਾਰ ਇਹ ਵਾਰਡ ਮਹਿਲਾਵਾਂ ਲਈ ਰਾਖਵਾਂ ਹੋਣ ਕਾਰਨ ਉਨ੍ਹਾਂ ਵਲੋਂ ਚੋਣਾਂ ਲੜੀਆਂ ਜਾ ਰਹੀਆਂ ਹਨ।
ਇਸ ਮੌਕੇ ਗੱਲ ਕਰਦਿਆ ਸ੍ਰੀਮਤੀ ਦਿਲਪ੍ਰੀਤ ਕੌਰ ਨੇ ਕਿਹਾ ਕਿ ਆਜਾਦ ਗਰੁੱਪ ਦੇ ਕਨਵੀਨਰ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਸ਼ਹਿਰ ਦਾ ਸਰਬਪੱਖੀ ਵਿਕਾਸ ਹੋਇਆ ਹੈ ਅਤੇ ਲੋਕ ਉਨ੍ਹਾਂ ਦੇ ਕੰਮਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਲੋਕ ਕੁਲਵੰਤ ਸਿੰਘ ਦੇ ਕੰਮਾਂ ਦੇ ਆਧਾਰ ਤੇ ਉਨ੍ਹਾਂ ਨੂੰ ਹੀ ਜਿਤਾ ਕੇ ਮੇਅਰ ਬਨਾਉਣਗੇ।
ਉਹਨਾਂ ਕਿਹਾ ਕਿ ਉਨ੍ਹਾਂ ਦੇ ਪਤੀ ਨੇ ਆਪਣੇ ਕਾਰਜਕਾਲ ਦੌਰਾਨ ਇਸ ਵਾਰਡ ਦਾ ਸਰਬਪੱਖੀ ਵਿਕਾਸ ਕਰਵਾਇਆ ਹੈ ਅਤੇ ਉਹ ਹੁਣ ਉਨ੍ਹਾਂ ਵਲੋਂ ਕਰਵਾਏ ਗਏ ਕੰਮਾਂ ਦੇ ਆਧਾਰ ਤੇ ਹੀ ਵੋਟਾਂ ਮੰਗ ਰਹੇ ਹਨ। ਉਹਨਾਂ ਦੱਸਿਆ ਕਿ ਉਨ੍ਹਾਂ ਨੂੰ ਲੋਕਾਂ ਵਲੋਂ ਭੰਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਆਪ ਮੁਹਾਰੇ ਅੱਗੇ ਹੋ ਕੇ ਉਨ੍ਹਾਂ ਦੀ ਚੋਣ ਮੁੰਹਿਮ ਵਿੱਚ ਸ਼ਾਮਿਲ ਹੋ ਰਹੇ ਹਨ।
ਇਸ ਚੋਣ ਮੁੰਹਿਮ ਦੌਰਾਨ ਉਨ੍ਹਾਂ ਦੇ ਨਾਲ ਸz. ਗੁਰਮੀਤ ਸਿੰਘ ਵਾਲੀਆ, ਅਮਨਦੀਪ ਕੌਰ, ਸ਼੍ਰਿਸ਼ਟੀ, ਸੁਨੀਤਾ, ਮਨੀ, ਰਵਿੰਦਰ ਕੌਰ, ਹਰਚਰਨ ਸਿੰਘ, ਰਵਿੰਦਰ ਸਿੰਘ, ਮਨਵੀਰ ਸਿੰਘ, ਕਰਨਵੀਰ ਸਿੰਘ, ਕੁਲਦੀਪ ਵਾਲੀਆ, ਪ੍ਰਵੀਨ ਆਸ਼ੂ, ਅਨੂਪ ਸਿੰਘ ਅਤੇ ਹੋਰ ਹਾਜਿਰ ਸਨ।