ਦਿਲਬਾਗ ਸਹੋਤਾ ਦਾ ਨਵਾਂ ਟਰੈਕ ‘ਕੈਨੇਡਾ ਵਾਲੇ’ ਜਾਰੀ

ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਪੰਜਾਬੀ ਗਾਇਕ ਅਤੇ ਲੇਖਕ ਦਿਲਬਾਗ ਸਹੋਤਾ ਵੱਲੋਂ ਨਵਾਂ ਟਰੈਕ ‘ਕੈਨੇਡਾ ਵਾਲੇ’ ਅੱਜ ਜਾਰੀ ਕੀਤਾ ਗਿਆ| ਇਸ ਸਬੰਧੀ ਗੱਲਬਾਤ ਕਰਦੇ ਹੋਏ ਗਾਇਕ ਦਿਲਬਾਗ ਸਹੋਤਾ ਨੇ ਕਿਹਾ ਕਿ ਯੁਵਰਾਜ ਇੰਟਰਟੇਂਮੈਂਟ ਵੱਲੋਂ ਜਾਰੀ ਕੀਤੇ ਇਸ ਟਰੈਕ ਵਿੱਚ ਕਲਾਕਾਰ ਪ੍ਰਭ ਗਰੇਵਾਲ ਨੇ ਸਾਥ ਦਿੱਤਾ ਹੈ ਅਤੇ ਗੀਤ ਦਿਲਬਾਗ ਸਹੋਤਾ ਦੀ ਕਲਮ ਦੀ ਰਚਨਾ ਹੈ| ਗੋਲਡਨ ਸਟਾਰ ਮਲਕੀਤ ਸਿੰਘ ਤੋਂ ਇਲਾਵਾ ਗੁਰਕ੍ਰਿਪਾਲ ਸਿੰਘ ਸੂਰਾਪੁਰੀ ਆਦਿ ਤੋਂ ਇਲਾਵਾ ਹੋਰ ਵੀ ਪੰਜਾਬ ਦੇ ਨਾਮੀ ਕਲਾਕਾਰਾਂ ਨੇ ਪੰਜਾਬੀ ਗਾਇਕ ਅਤੇ ਲੇਖਕ ਦਿਲਬਾਗ ਸਹੋਤਾ ਦੇ ਲਿਖੇ ਗੀਤ ਗਾਏ| ਇਸ ਕਾਮਯਾਬੀ ਤੋਂ ਬਾਅਦ ਪੰਜਾਬੀ ਗਾਇਕ ਅਤੇ ਲੇਖਕ ਦਿਲਬਾਗ ਸਹੋਤਾ ਨੇ ‘ਬੁਲਟ’ ਗੀਤ ਰਾਹੀਂ ਇਸ ਖੇਤਰ ਵਿੱਚ ਪੈਰ ਧਰਿਆ ਅਤੇ ਹੁਣ ‘ਕੈਨੇਡਾ ਵਾਲੇ’ ਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *