ਦਿਲ ਦਾ ਦੌਰਾ ਪੈਣ ਕਾਰਨ ਅਦਾਕਾਰ ਨਰਿੰਦਰ ਝਾਅ ਦਾ ਦਿਹਾਂਤ, ਬਾਲੀਵੁੱਡ ਵਿੱਚ ਸੋਗ ਦੀ ਲਹਿਰ

ਮੁੰਬਈ, 14 ਮਾਰਚ (ਸ.ਬ.) ਬਾਲੀਵੁੱਡ ਤੇ ਟੀ. ਵੀ. ਦੇ ਮਸ਼ਹੂਰ ਕਲਾਕਾਰ ਨਰਿੰਦਰ ਝਾਅ ਦਾ ਅੱਜ ਤੜਕੇ ਦਿਹਾਂਤ ਹੋ ਗਿਆ|
ਹੁਣ ਉਹ ਸਾਡੇ ਵਿੱਚ ਨਹੀਂ ਰਹੇ| ਖਬਰ ਹੈ ਕਿ ਅੱਜ ਤੜਕੇ ਸਵੇਰੇ 5 ਵਜੇ ਉਨ੍ਹਾਂ ਨੇ ਆਪਣੇ ਫਾਰਮ ਹਾਊਸ ਵਿੱਚ ਆਖਰੀ ਸਾਹ ਲਿਆ| ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ|
ਉਹ ਅਜੇ ਸਿਰਫ 55 ਸਾਲ ਦੇ ਸਨ ਤੇ ਇਹ ਇਨ੍ਹਾਂ ਦਾ ਤੀਜਾ ਹਾਰਟ ਅਟੈਕ ਸੀ| ਉਨ੍ਹਾਂ ਨੇ ‘ਹੈਦਰ’, ‘ਘਾਇਲ ਵਨਸ ਅਗੇਨ’, ‘ਸ਼ੋਰਗੁਲ’, ‘ਹਮਾਰੀ ਅਧੂਰੀ ਕਹਾਣੀ’ ਸਮੇਤ ਦੋ ਦਰਜਨ ਤੋਂ ਜ਼ਿਆਦਾ ਅਧਿਕ ਫਿਲਮਾਂ ਤੇ 70 ਟੀ. ਵੀ. ਸੀਰੀਅਲਾਂ ਵਿੱਚ ਵੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ| ਇਸ ਤੋਂ ਇਲਾਵਾ ਨਰਿੰਦਰ ਝਾਅ ਮਸ਼ਹੂਰ ਐਕਟਰ ਰਿਤਿਕ ਰੌਸ਼ਨ ਦੀ ‘ਕਾਬਿਲ’ ਤੇ ਸ਼ਾਹਰੁਖ ਖਾਨ ਦੀ ‘ਰਈਸ’ ਵਰਗੀਆਂ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ| ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ ਤਮਿਲ, ਤੇਲੁਗੁ ਆਦਿ ਭਾਸ਼ਾਵਾਂ ਵਿੱਚ ਵੀ ਫਿਲਮਾਂ ਕੀਤੀਆਂ ਹਨ|

Leave a Reply

Your email address will not be published. Required fields are marked *