ਦਿਲ ਦੇ ਦੌਰੇ ਦੇ ਮਰੀਜਾਂ ਦੀ ਰਾਜਧਾਨੀ ਬਣਿਆ ਭਾਰਤ  : ਡਾ. ਗਰੋਵਰ

ਐਸ ਏ ਐਸ ਨਗਰ, 24 ਫਰਵਰੀ (ਸ. ਬ.) ਰੌਜਾਨਾਂ ਜਿੰਦਗੀ ਵਿਚ ਤਨਾਓ, ਖਰਾਬ ਹੋ ਰਹੀ ਜੀਵਨਸ਼ੈਲੀ ਅਤੇ ਖਾਣ ਪੀਣ ਦੀਆਂ ਗਲਤ ਆਦਤਾਂ ਦੇ ਕਾਰਨ ਅੱਜ ਭਾਰਤ ਦਿਲ ਦੇ ਰੋਗਾਂ ਦੇ ਮਰੀਜਾਂ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ- ਇਹ ਵਿਚਾਰ ਡਾ ਅਨਿਲ ਗਰੋਵਰ ਨੇ ਮਾਈਓ ਹਸਪਤਾਲ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਪ੍ਰਗਟ ਕੀਤੇ|
ਪੀ ਜੀ ਆਈ ਦੇ ਕਾਰਡੀਓਲਾਜੀ ਵਿਭਾਗ ਦੇ ਸਾਬਕਾ ਮੁਖੀ ਡਾ  ਗਰੋਵਰ ਨੇ ਕਿਹਾ ਕਿ ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਹੀ ਹਾਰਟ ਅਟੈਕ ਦਾ ਮੁੱਖ ਕਾਰਨ ਹੈ| ਜਦੋਂ ਕਿ ਇਹ ਤਿੰਨੇ ਬਿਮਾਰੀਆਂ ਮਨੁੱਖੀ ਸਰੀਰ ਵਿਚ ਆਪਣਾ ਘਰ ਬਣਾਉਂਦੀਆਂ ਜਾ ਰਹੀਆਂ ਹਨ| ਉਹਨਾਂ ਕਿਹਾ ਕਿ ਇਹਨਾਂ ਤਿੰਨਾ ਬਿਮਾਰੀਆਂ ਤੋਂ ਬਚਣ ਲਈ ਸਤੁੰਲਿਤ ਭੋਜਨ, ਕਸਰਤ, ਯੋਗ ਕਰਨਾ ਚਾਹੀਦਾ ਹੈ ਅਤੇ ਨਮਕ ਘੱਟ ਖਾਣਾ ਚਾਹੀਦਾ ਹੈ| ਇਸਦੇ ਨਾਲ ਹੀ ਸ਼ਰਾਬ ਅਤੇ ਸਿਗਰਟ ਤੋਂ ਦੂਰ ਰਹਿਣਾ ਚਾਹੀਦਾ ਹੈ| ਚੰਗੀ ਨੀਂਦ ਲੈਣ ਨਾਲ ਵੀ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ| ਇਸ ਮੌਕੇ ਡਾ ਗਰੋਵਰ ਨੇ ਦਿਲ ਦੇ ਰੋਗਾਂ ਸਬੰਧੀ ਲਿਖੀ ਆਪਣੀ ਕਿਤਾਬ ਬਾਰੇ ਵੀ ਜਾਣਕਾਰੀ ਦਿਤੀ|

Leave a Reply

Your email address will not be published. Required fields are marked *