ਦਿਵਆਂਗ ਬੱਚਿਆਂ ਵੱਲੋਂ ਤਿਆਰ ਕੀਤੀਆਂ ਰੱਖੜੀਆਂ ਦੀ ਪ੍ਰਦਰਸ਼ਨੀ ਲਗਾਈ

ਐਸ. ਏ. ਐਸ ਨਗਰ, 25 ਅਗਸਤ (ਸ.ਬ.) ਡਿਸਕਵਰ ਐਬਿਲਟੀ ਸਪੈਸ਼ਲ ਸਕੂਲ ਮੁਹਾਲੀ ਵਿੱਚ ਮਾਨਸਿਕ ਤੌਰ ਤੇ ਦਿਵਆਂਗ ਬੱਚਿਆਂ ਨੇ ਆਪਣੇ ਹੱਥਾਂ ਨਾਲ ਬਣਾਇਆਂ ਰੱਖੜੀਆਂ ਨੂੰ ਵੱਖ-ਵੱਖ ਸਥਾਨਾਂ ਤੇ ਪ੍ਰਦਰਸ਼ਿਤ ਕੀਤਾ| ਇਹ ਸਾਰੇ ਬੱਚੇ ਪਿਛਲੇ ਦੋ ਮਹੀਨਿਆਂ ਤੋਂ ਰੱਖੜੀਆਂ ਬਣਾ ਰਹੇ ਸਨ| ਇਨਾਂ ਬੱਚਿਆਂ ਵੱਲੋਂ ਅੱਜ ਚੰਡੀਗੜ੍ਹ ਦੇ ਸੈਕਟਰ-21 ਵਿੱਚ ਰੱਖੜੀਆਂ ਦੀ ਪ੍ਰਦਰਸ਼ਨੀ ਲਗਾਈ ਗਈ| ਉਥੇ ਆਉਣ ਜਾਣ ਵਾਲੇ ਲੋਕਾਂ ਨੇ ਇਨ੍ਹਾਂ ਰੱਖੜੀਆਂ ਨੂੰ ਬਹੁਤ ਪਸੰਦ ਕੀਤਾ ਅਤੇ ਕਈ ਲੋਕਾਂ ਨੇ ਇਨ੍ਹਾਂ ਰੱਖੜੀਆਂ ਨੂੰ ਖਰੀਦ ਵੀ ਲਿਆ|

Leave a Reply

Your email address will not be published. Required fields are marked *