ਦਿਵਾਲੀ ਦਾ ਤਿਉਹਾਰ ਮਨਾਇਆ

ਐਸ ਏ ਐਸ ਨਗਰ, 5 ਨਵੰਬਰ (ਸ.ਬ.) ਹੈਰੀਟੇਜ ਪਬਲਿਕ ਹਾਈ ਸਕੂਲ ਵਿੱਚ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ| ਇਸ ਸਮਾਗਮ ਵਿੱਚ ਪ੍ਰੀ ਨਰਸਰੀ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ| ਇਸ ਮੌਕੇ ਸਕੂਲ ਵਿੱਚ ਦੀਵੇ ਸਜਾਉਣ ਤੇ ਰੰਗੋਲੀ ਬਣਾਉਣ ਦੀ ਪ੍ਰਤੀਯੋਗਤਾ ਕਰਵਾਈ ਗਈ| ਇਸ ਸਮਂੇ ਅਧਿਆਪਿਕਾਂ ਨੇ ਬੱਚਿਆਂ ਨੂੰ ਚੰਗਿਆਈ ਦੀ ਬੁਰਾਈ ਤੇ ਜਿੱਤ ਬਾਰੇ ਦੱਸਿਆ| ਸਕੂਲ ਦੇ ਡਇਰੈਕਟਰ ਮੈਡਮ ਕਿੰਸ਼ਕਾ ਸੇਠੀ ਤੇ ਸਕੂਲ ਦੀ ਪ੍ਰਿੰਸੀਪਲ ਨਿਸ਼ਾ ਹਾਂਡਾ ਨੇ ਬੱਚਿਆਂ ਨੂੰ ਦਿਵਾਲੀ ਦੇ ਤਿਉਹਾਰ ਦੀ ਮਹਾਨਤਾ ਬਾਰੇ ਜਾਣਕਾਰੀ ਦਿੱਤੀ|

Leave a Reply

Your email address will not be published. Required fields are marked *