ਦਿਵਾਲੀ ਸਬੰਧੀ ਰੈਲੀ ਦਾ ਆਯੋਜਨ

ਐਸ ਏ ਐਸ ਨਗਰ, 6 ਨਵੰਬਰ (ਸ.ਬ.) ਭਾਈ ਘਣਈਆ ਜੀ ਸਰਵਿਸ ਕੇਅਰ ਐਂਡ ਵੈਲਫੇਅਰ ਸੁਸਾਇਟੀ ਮੁਹਾਲੀ ਵਲੋਂ ਗਰੀਨ ਦਿਵਾਲੀ ਮਨਾਉਣ ਲਈ ਚੰਡੀਗੜ੍ਹ ਦੇ ਸੈਕਟਰ 52 ਕਜਹੇੜੀ ਵਿਖੇ ਰੈਲੀ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਕਮਿਊਨਿਟੀ ਸੈਂਟਰ ਦੇ ਵਿਦਿਆਰਥੀਆਂ ਨੇ ਜਨਤਾ ਨੂੰ ਸਲੋਗਨ ਅਤੇ ਗੁਬਾਰਿਆਂ ਰਾਹੀਂ ਪ੍ਰਦੂਸ਼ਨ ਮੁਕਤ ਗਰੀਨ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ| ਇਸ ਮੌਕੇ ਸੰਸਥਾ ਦੇ ਚੇਅਰਮੈਨ ਸ੍ਰੀ ਕੇ ਕੇ ਸੈਣੀ, ਅਧਿਆਪਕ ਜਸਵਿੰਦਰ ਕੌਰ, ਸ਼ਿਵ ਕੁਮਾਰ, ਗੁੜੀਆ, ਪੂਜਾ, ਖੁਸਬੂ, ਨਿਧੀ, ਸੋਨੂੰ, ਪਲਕ, ਅਨਿਤਾ, ਬੌਬੀ, ਮੰਜੂ, ਸਾਧਨਾ, ਕੇਸਰ ਸਿੰਘ, ਬਲਬੀਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *