ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਲੋਕਤੰਤਰ ਤੇ ਹਮਲਾ : ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ, 15 ਫਰਵਰੀ (ਸ.ਬ.) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਪੁਲੀਸ ਵਲੋਂ ਟੂਲਕਿਟ ਮਾਮਲੇ ਦੀ ਜਾਂਚ 21 ਸਾਲਾ ਪੌਣ-ਪਾਣੀ ਵਰਕਰ ਦਿਸ਼ਾ ਰਵੀ ਦੀ ਗ੍ਰਿਫਤਾਰੀ ਦੀ ਨਿਖੇਧੀ ਕੀਤੀ ਹੈ। ਉਹਨਾਂ ਟਵੀਟ ਕਰ ਕੇ ਲਿਖਿਆ ਕਿ 21 ਸਾਲਾ ਦਿਸ਼ਾ ਰਵੀ ਦੀ ਗ੍ਰਿਫਤਾਰੀ ਲੋਕਤੰਤਰ ਤੇ ਵੱਡਾ ਹਮਲਾ ਹੈ। ਕਿਸਾਨਾਂ ਦਾ ਸਮਰਥਨ ਕਰਨਾ ਕੋਈ ਅਪਰਾਧ ਨਹੀਂ ਹੈ। ਬੈਂਗਲੁਰੂ ਤੋਂ ਗ੍ਰਿਫਤਾਰ ਹੋਈ ਦਿਸ਼ਾ ਰਵੀ ਫਿਲਹਾਲ ਨਿਆਇਕ ਹਿਰਾਸਤ ਵਿੱਚ ਹੈ।

ਜਿਕਰਯੋਗ ਹੈ ਕਿ ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲੀਸ ਵਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ। ਪੁਲੀਸ ਅਨੁਸਾਰ ਇਸ ਟੂਲਕਿਟ ਮਾਮਲੇ ਰਾਹੀਂ ਭਾਰਤ ਵਿੱਚ ਖ਼ਾਲਿਸਤਾਨੀ ਗਤੀਵਿਧੀਆਂ ਨੂੰ ਫਿਰ ਤੋਂ ਜਿਊਂਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਦਿਸ਼ਾ ਦੇ ਖ਼ਾਲਿਸਤਾਨੀ ਸਮਰਥਕ ਪਾਈਟਿਕ ਜਸਟਿਸ ਫਾਊਂਡੇਸ਼ਨ ਨਾਲ ਦੇਸ਼ ਵਿਰੋਧੀ ਪ੍ਰਚਾਰ ਕਰਨ ਦੀ ਜਾਣਕਾਰੀ ਮਿਲੀ ਸੀ। ਜਿਸ ਕਾਰਨ ਦਿਸ਼ਾ ਨੇ ਟੂਲਕਿੱਟ ਦਾ ਗੂਗਲ ਡਾਕਿਊਮੈਂਟ ਬਣਾਇਆ ਅਤੇ ਉਸ ਨੂੰ ਵਾਇਰਲ ਕੀਤਾ। ਉੱਥੇ ਹੀ ਦਿਸ਼ਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਟੂਲਕਿੱਟ ਦੀਆਂ 2 ਲਾਈਨਾਂ ਨੂੰ ਹੀ ਐਡਿਟ ਕੀਤਾ ਹੈ, ਜਦੋਂ ਕਿ ਪੁਲੀਸ ਦਾ ਮੰਨਣਾ ਹੈ ਕਿ ਕਈ ਵਾਰ ਇਸ ਨੂੰ ਐਡਿਟ ਕੀਤਾ ਗਿਆ ਹੈ।

Leave a Reply

Your email address will not be published. Required fields are marked *