ਦਿੱਲੀ ਏਅਰਪੋਰਟ ਤੇ ਟਲਿਆ ਵੱਡਾ ਹਾਦਸਾ, ਇੰਡੀਗੋ-ਸਪਾਈਸਜੈਟ ਦੇ ਜਹਾਜ਼ ਟਕਰਾਉਣ ਤੋਂ ਬਚੇ

ਨਵੀਂ ਦਿੱਲੀ, 27 ਦਸੰਬਰ (ਸ.ਬ.) ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੇ ਅੱਜ ਵੱਡਾ ਹਾਦਸਾ ਹੋਣ ਤੋਂ ਟਲ ਗਿਆ| ਹਵਾਈ ਅੱਡੇ ਤੇ ਸਪਾਈਸਜੈਟ ਅਤੇ ਇੰਡੀਗੋ ਦੇ ਜਹਾਜ਼ ਟਕਰਾਉਣ ਤੋਂ ਬਚ ਗਏ| ਇਸ ਤੋਂ ਪਹਿਲਾਂ ਹੀ ਮੰਗਲਵਾਰ ਨੂੰ ਗੋਆ ਵਿਚ ਏਅਰ ਇੰਡੀਆ ਦੀ ਇਕ ਫਲਾਈਟ ਰਨਵੇ ਉਤੇ ਫਿਸਲ ਗਈ ਸੀ| ਡੀ. ਜੀ. ਸੀ. ਏ. (ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ) ਅਨੁਸਾਰ, ਦਿੱਲੀ ਦੇ ਆਈ. ਜੀ. ਆਈ. ਏਅਰਪੋਰਟ ਤੇ ਇੰਡੀਗੋ ਅਤੇ ਸਪਾਈਸਜੈੱਟ ਦੇ ਜਹਾਜ਼ ਟਕਰਾਉਣ ਤੋਂ ਵਾਲ-ਵਾਲ ਬਚ ਗਏ|
ਹਾਦਸਾ ਉਦੋਂ ਹੋਇਆ ਜਦੋਂ ਲੈਂਡਿੰਗ ਤੋਂ ਬਾਅਦ ਇੰਡੀਗੋ ਦੀ ਫਲਾਈਟ ਟੈਕਸੀਵੇ ਵੱਲ ਜਾ ਰਹੀ ਸੀ ਅਤੇ ਉਦੋਂ ਸਪਾਈਸ ਜੈਟ ਦਾ ਜਹਾਜ਼ ਟੇਕਆਫ ਕਰਨ ਲਈ ਸਾਹਮਣੇ ਆ ਗਿਆ| ਹਾਲਾਂਕਿ ਪਾਇਲਟਾਂ ਦੀ ਸਮਝਦਾਰੀ ਨਾਲ ਹਾਦਸਾ ਹੋਣ ਤੋਂ ਬਚ ਗਿਆ ਅਤੇ ਕੋਈ ਨੁਕਸਾਨ ਦੀ ਸੂਚਨਾ ਨਹੀਂ ਹੈ| ਡੀ. ਜੀ. ਸੀ. ਏ. ਨੇ ਲਾਪਰਵਾਹੀ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ| ਜਾਣਕਾਰੀ ਅਨੁਸਾਰ ਇੰਡੀਗੋ ਦੀ ਫਲਾਈਟ ਲਖਨਊ ਤੋਂ ਦਿੱਲੀ ਆਈ ਸੀ, ਜਿਸ ਵਿੱਚ 176 ਯਾਤਰੀ ਸਵਾਰ ਸਨ| ਉੱਥੇ ਹੀ ਉਡਾਣ ਭਰਨ ਜਾ ਰਹੀ ਸਪਾਈਸਜੈਟ ਦੀ ਫਲਾਈਟ ਵਿੱਚ ਵੀ ਕਈ ਯਾਤਰੀ ਸਵਾਰ ਸਨ|

Leave a Reply

Your email address will not be published. Required fields are marked *