ਦਿੱਲੀ ਏਅਰਪੋਰਟ ਤੇ ਬੈਂਗਲੁਰੂ-ਦਿੱਲੀ ਸਪਾਈਸਜੈਟ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਹੋਈ

ਨਵੀਂ ਦਿੱਲੀ, 6 ਜਨਵਰੀ (ਸ.ਬ.) ਸਪਾਈਸਜੈਟ ਜਹਾਜ਼ ਦੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਐਮਰਜੈਂਸੀ ਲੈਂਡਿੰਗ ਦਾ ਮਾਮਲਾ ਸਾਹਮਣੇ ਆਇਆ ਹੈ| ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੇ ਉਡਾਣ ਭਰੀ ਹੀ ਸੀ ਕਿ ਅਚਾਨਕ ਪਾਇਲਟ ਨੂੰ ਹਾਈਡ੍ਰੋਲਿਕ ਫੇਲੀਅਰ ਦਾ ਪਤਾ ਲੱਗਾ| ਇਸ ਤੋਂ ਬਾਅਦ ਐਮਰਜੈਂਸੀ ਵਿੱਚ ਇਸ ਜਹਾਜ਼ ਨੂੰ ਦਿੱਲੀ ਹਵਾਈ ਅੱਡੇ ਤੇ ਉਤਾਰਿਆ ਗਿਆ|
ਏਅਰਪੋਰਟ ਅਧਿਕਾਰੀਆਂ ਅਨੁਸਾਰ ਦਿੱਲੀ-ਬੈਂਗਲੁਰੂ ਸਪਾਈਸਜੈੱਟ ਜਹਾਜ਼ ਵਿੱਚ ਹਾਈਡ੍ਰੋਲਿਕ ਫੇਲੀਅਰ ਕਾਰਨ ਪਾਇਲਟ ਨੂੰ ਐਮਰਜੈਂਸੀ ਲੈਂਡਿੰਗ ਲਈ ਮਜ਼ਬੂਰ ਹੋਣਾ ਪਿਆ| ਸੂਤਰਾਂ ਨੇ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਬਾਹਰ ਨਿਕਲ ਆਏ| ਇਸ ਜਹਾਜ਼ ਵਿੱਚ ਕਰੂ ਮੈਂਬਰਾਂ ਸਮੇਤ 100 ਤੋਂ ਵਧ ਯਾਤਰੀ ਸਵਾਰ ਸਨ| ਜਹਾਜ਼ ਦੇ ਪਾਇਲਟ ਨੇ ਸਹੀ ਸਮੇਂ ਤੇ ਸਮਝਦਾਰੀ ਨਾਲ ਕੰਮ ਲਿਆ ਅਤੇ ਜਹਾਜ਼ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਿਆ|

Leave a Reply

Your email address will not be published. Required fields are marked *