ਦਿੱਲੀ ਏਅਰਪੋਰਟ ਤੇ ਮਚੀ ਹਫੜਾ-ਦਫੜੀ, ਗੁਆਚੇ ਹਜ਼ਾਰਾਂ ਯਾਤਰੀਆਂ ਦੇ ਬੈਗ

ਨਵੀਂ ਦਿੱਲੀ, 30 ਮਾਰਚ (ਸ.ਬ.) ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਤੇ ਬੀਤੀ ਦੇਰ ਰਾਤ ਨੂੰ ਹੈਂਡਲਿੰਗ ਸਿਸਟਮ ਫੇਲ ਹੋ ਗਿਆ| ਜਿਸ ਕਾਰਨ ਏਅਰਪੋਰਟ ਤੇ ਹਫੜਾ-ਦਫੜੀ ਮਚ ਗਈ| ਇਸ ਦੌਰਾਨ ਹਜ਼ਾਰਾਂ ਯਾਤਰੀਆਂ ਦੇ ਬੈਗ ਵੀ ਗੁਆਚ ਗਏ| ਕਿਹਾ ਗਿਆ ਹੈ ਕਿ ਸਿਸਟਮ ਫੇਲ ਹੋਣ ਨਾਲ ਸਾਰੇ ਏਅਰਲਾਈਨਜ਼ ਵਿੱਚ ਬੈਗ ਲੋਡ ਨਹੀਂ ਹੋ ਸਕੇ| ਏਅਰਪੋਰਟ ਅਥਾਰਟੀ ਨੇ ਕਿਹਾ ਕਿ ਆਮ ਦਿਨਾਂ ਦੇ ਮੁਕਾਬਲੇ ਲਗੇਜ਼ ਵਿੱਚ ਪਾਵਰ ਬੈਂਕ ਅਤੇ ਲਾਈਟਰ ਜ਼ਿਆਦਾ ਮਾਤਰਾ ਵਿੱਚ ਸਨ| ਇਸ ਲਈ ਚੈਕਿੰਗ ਦੌਰਾਨ ਪ੍ਰੇਸ਼ਾਨੀ ਹੋਈ ਅਤੇ ਹਫੜਾ-ਦਫੜੀ ਮਚ ਗਈ|
ਆਈ.ਜੀ.ਆਈ. ਮੁਤਾਬਕ ਪਿਛਲੇ ਕੁਝ ਦਿਨਾਂ ਵਿੱਚ ਯਾਤਰੀਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ| ਇਨ੍ਹਾਂ ਦੀ ਗਿਣਤੀ ਆਮ ਦਿਨਾਂ ਦੀ ਤੁਲਨਾ ਵਿੱਚ 30 ਫੀਸਦੀ ਜ਼ਿਆਦਾ ਸੀ| ਇਸ ਲਈ ਚੈਕਿੰਗ ਲਈ ਸਿਸਟਮ ਤੋਂ ਇਲਾਵਾ ਸੁਰੱਖਿਆ ਦੀ ਮਦਦ ਵੀ ਲਈ ਗਈ| ਜਿਸ ਤੋਂ ਬਾਅਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਵਿਸਤਾਰਾ ਏਅਰਲਾਈਨ ਨੇ ਕਿਹਾ ਕਿ ਏਅਰਪੋਰਟ ਤੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਚੈਕ ਇਨ ਕਰਨ ਤੋਂ ਬਾਅਦ ਬੈਗੇਜ਼ ਹੈਂਡਲਿੰਗ ਸਿਸਟਮ ਫੇਲ ਹੋ ਗਿਆ| ਇਸ ਕਰਕੇ ਫਲਾਈਟ ਵਿੱਚ ਹਜਾਰਾਂ ਬੈਗ ਦੀ ਲੋਡਿੰਗ ਨਹੀਂ ਹੋ ਪਾਈ| ਇਸ ਦੌਰਾਨ ਉਨ੍ਹਾਂ ਨੇ ਇਸ ਨਾਲ ਨਜਿੱਠਣ ਲਈ ਅਫ਼ਸਰਾਂ ਦੀ ਮਦਦ ਵੀ ਮੰਗੀ|

Leave a Reply

Your email address will not be published. Required fields are marked *