ਦਿੱਲੀ ਏਮਜ਼: ਸਰਜਰੀ ਵਿਭਾਗ ਦਾ ਫਰਜ਼ੀ ਡਾਕਟਰ ਗ੍ਰਿਫਤਾਰ

ਨਵੀਂ ਦਿੱਲੀ,  24 ਫਰਵਰੀ (ਸ.ਬ.) ਅਖਿਲ ਭਾਰਤੀ ਆਯੂਰਵਿਗਿਆਨ             (ਏਮਜ਼) ਦੇ ਹੋਸਟਲ ਕੈਂਪਸ ਵਿੱਚ ਸੰਸਥਾ ਦਾ ਫਰਜ਼ੀ ਪਛਾਣ ਪੱਤਰ ਲੈ ਕੇ ਪ੍ਰਵੇਸ਼ ਕਰ ਰਹੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਵਿਅਕਤੀ ਤੇ ਦੋਸ਼ ਹੈ ਕਿ ਉਹ ਖੁਦ ਨੂੰ ਏਮਜ਼ ਦਾ ਡਾਕਟਰ ਦੱਸ ਕੇ ਹੋਸਟਲ ਵਿੱਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ|
ਅੰਕਿਤ ਅਗਰਵਾਲ ਨਾਂ ਦੇ ਵਿਅਕਤੀ ਦਾ ਦਾਅਵਾ ਸੀ ਕਿ ਉਹ           ਏਮਜ਼ ਵਿੱਚ ਜਨਰਲ ਸਰਜਰੀ ਵਿਭਾਗ ਦਾ ਡਾਕਟਰ ਹੈ| ਵਿਅਕਤੀ ਨੂੰ ਉਸ          ਸਮੇਂ ਫੜਿਆ ਗਿਆ, ਜਦੋਂ ਉਹ ਜ਼ਬਰਦਸਤੀ ਏਮਜ਼ ਵਿੱਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ| ਏਮਜ਼ ਦੇ ਮੁੱਖ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਕਰਮਚਾਰੀ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਵਿਭਾਗ ਦਾ ਨਾਂ ਦੱਸਿਆ ਅਤੇ ਆਪਣਾ ਪਛਾਣ ਪੱਤਰ ਦਿਖਾਇਆ, ਜਿਸ ਤੇ ਮੁੱਖ ਸੁਰੱਖਿਆ ਅਧਿਕਾਰੀ ਦਾ ਦਸਤਖ਼ਤ ਸੀ ਪਰ ਸੁਰੱਖਿਆ ਕਰਮਚਾਰੀ ਨੂੰ ਉਸ ਤੇ ਸ਼ੱਕ ਹੋ ਗਿਆ| ਅੱਗੇ ਦੀ ਜਾਂਚ ਤੋਂ ਪਤਾ ਲੱਗ ਗਿਆ ਕਿ ਉਹ ਏਮਜ਼ ਦਾ ਡਾਕਟਰ ਨਹੀਂ ਹੈ|
ਫੜੇ ਜਾਣ ਤੇ ਅਗਰਵਾਲ ਨੇ ਦੱਸਿਆ ਕਿ ਉਹ ਇਕ ਦਵਾਈ ਕੰਪਨੀ ਵਿੱਚ ਜਨਰਲ ਮੈਨੇਜਰ ਹੈ| ਦੋਸ਼ੀ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਭਾਰਤੀ ਸਜ਼ਾ ਜ਼ਾਬਤਾ ਦੀ ਅਧੀਨ ਉਸ ਤੇ ਮੁਕੱਦਮਾ ਦਰਜ ਹੋ ਗਿਆ ਹੈ| ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਹ ਫਾਰਮਾ ਕੰਪਨੀ ਨਾਲ ਕੰਮ ਕਰਦਾ ਹੈ ਅਤੇ ਉਸ ਨੇ ਸਵੀਕਾਰ ਕਰ ਲਿਆ ਹੈ ਕਿ ਉਹ ਏਮਜ਼ ਦਾ ਫਰਜ਼ੀ ਪਛਾਣ ਪੱਤਰ ਲੈ ਕੇ ਉੱਥੇ ਆਸਾਨੀ ਨਾਲ ਪ੍ਰਵੇਸ਼ ਪਾਉਣ ਅਤੇ ਬਾਈਕ ਪਾਰਕ ਕਰਨ ਲਈ ਫਰਜ਼ੀ ਪਛਾਣ ਪੱਤਰ ਰੱਖੇ ਹੋਏ ਸਨ| ਪਿਛਲੇ 20 ਦਿਨਾਂ ਵਿੱਚ ਇਹ ਦੂਜੀ ਘਟਨਾ ਹੈ|

Leave a Reply

Your email address will not be published. Required fields are marked *