ਦਿੱਲੀ-ਐਨਸੀਆਰ ਵਿੱਚ ਮੀਂਹ ਕਾਰਨ ਵਧੀ ਠੰਡ, ਹਵਾ ਪ੍ਰਦੂਸ਼ਣ ਹੋਇਆ ਘੱਟ


ਨਵੀਂ ਦਿੱਲੀ, 5 ਜਨਵਰੀ (ਸ.ਬ.) ਠੰਡ ਨਾਲ ਜੂਝ ਰਹੀ ਰਾਜਧਾਨੀ ਵਿੱਚ ਪਿਛਲੇ 3 ਦਿਨਾਂ ਤੋਂ ਮੀਂਹ ਪੈ ਰਿਹਾ ਹੈ, ਜਿਸ ਕਾਰਨ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ। ਅੱਜ ਸਵੇਰੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 148 ਰਿਕਾਰਡ ਕੀਤਾ ਗਿਆ, ਜੋ ਕਿ ਮੱਧਮ ਸ਼੍ਰੇਣੀ ਵਿੱਚ ਹੈ। ਜਦੋਂ ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਦਿੱਲੀ ਵਿੱਚ ਏ.ਕਿਊ.ਆਈ 151 ਸੀ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਦਿੱਲੀ ਦੀ ਹਵਾ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ।
ਦਿੱਲੀ ਵਿੱਚ ਹਾਲੇ ਵੀ ਬੱਦਲ ਛਾਏ ਹਨ ਅਤੇ ਕੁਝ ਇਲਾਕਿਆਂ ਵਿੱਚ ਮੀਂਹ ਵੀ ਪਿਆ ਹੈ, ਜਿਸ ਨਾਲ ਇੱਥੇ ਦੀ ਹਵਾ ਹੋਰ ਵੀ ਸਾਫ਼ ਹੋਵੇਗੀ। ਅਜਿਹਾ ਅਨੁਮਾਨ ਜ਼ਾਹਰ ਕੀਤਾ ਗਿਆ ਹੈ।
ਪ੍ਰਦੂਸ਼ਣ ਸੂਚਕਾਂਕ ਐਪ ਸਮੀਰ ਅਨੁਸਾਰ ਅੱਜ ਨੋਇਡਾ ਦੀ ਏ. ਕਿਊ. ਆਈ. 157, ਗਾਜ਼ੀਆਬਾਦ ਦੀ 149, ਗ੍ਰੇਟਰ ਨੋਇਡਾ ਦੀ 144 ਦਰਜ ਕੀਤੀ ਗਈ।
ਨੋਇਡਾ ਪ੍ਰਦੂਸ਼ਣ ਵਿਭਾਗ ਦੇ ਖੇਤਰੀ ਅਧਿਕਾਰੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਪ੍ਰਦੂਸ਼ਣ ਵਿਭਾਗ ਕਈ ਯੋਜਨਾਵਾਂ ਚਲਾ ਰਿਹਾ ਹੈ।

Leave a Reply

Your email address will not be published. Required fields are marked *