ਦਿੱਲੀ ਐਨ ਸੀ ਆਰ ਇਲਾਕੇ ਵਿੱਚ ਸੰਘਣੀ ਧੁੰਦ

ਨਵੀਂ ਦਿੱਲੀ, 20 ਫਰਵਰੀ (ਸ.ਬ.) ਅੱਜ ਸਵੇਰੇ ਸੰਘਣੀ ਧੁੰਦ ਅਤੇ ਕੋਹਰੇ ਨੇ ਦਿੱਲੀ-ਐਨਸੀਆਰ ਵਿੱਚ ਵਿਜ਼ਿਬਿਲਟੀ ਨੂੰ ਪ੍ਰਭਾਵਤ ਕੀਤਾ। ਸਿੰਘੂ ਬਾਰਡਰ ਅਤੇ ਆਸ ਪਾਸ ਦੇ ਇਲਾਕਿਆਂ ਨੂੰ ਸੰਘਣੀ ਧੁੰਦ ਨੇ ਪ੍ਰਭਾਵਿਤ ਕੀਤਾ ਹੈ।

ਮੌਸਮ ਵਿਭਾਗ ਮੁਤਾਬਿਕ ਸਵੇਰੇ 8:30 ਵਜੇ ਸ਼ਹਿਰ ਵਿੱਚ ਵਿਜ਼ਿਬਿਲਟੀ ਲਗਭਗ 5 ਕਿ.ਮੀ. ਸੀ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਆਮ ਤੌਰ ਤੇ ਉਡਾਨਾਂ ਅਤੇ ਰੇਲ ਗੱਡੀਆਂ ਪ੍ਰਭਾਵਿਤ ਨਹੀਂ ਰਹਿਣਗੀਆਂ।

ਹਾਲਾਂਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (ਆਈਜੀਆਈ) ਨੇ ਸ਼ਹਿਰ ਵਿਚ ਹਵਾਈ ਕਾਰਵਾਈਆਂ ਲਈ ਕੋਈ ਖ਼ਾਸ ਚੇਤਾਵਨੀ ਜਾਂ ਅਲਰਟ ਜਾਰੀ ਨਹੀਂ ਕੀਤਾ ਹੈ। ਸ਼ਹਿਰ ਦੀ ਸਮੁੱਚੀ ਆਬੋ ਹਵਾ ਖਰਾਬ ਰਹੀ, ਜਿਵੇਂ ਕਿ ਮੌਸਮ ਨਿਗਰਾਨੀ ਏਜੰਸੀਆਂ ਦੀ ਭਵਿੱਖਬਾਣੀ ਦੱਸਦੀ ਹੈ।

ਬਿਨਾਂ ਇਜਾਜ਼ਤ ਪ੍ਰਦਰਸ਼ਨ ਅਤੇ ਬਾਜ਼ਾਰ ਬੰਦ ਕਰਨ ਦੇ ਦੋਸ਼ਾਂ ਤਹਿਤ ਕਾਂਗਰਸੀ ਆਗੂ ਪੀ ਸੀ ਸ਼ਰਮਾ ਗ੍ਰਿਫਤਾਰ

ਭੋਪਾਲ, 20 ਫਰਵਰੀ (ਸ.ਬ.) ਕਾਂਗਰਸੀ ਆਗੂ ਪੀਸੀ ਸ਼ਰਮਾ ਨੂੰ ਅੱਜ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਤੇ ਬਿਨਾਂ ਪ੍ਰਸ਼ਾਸਨ ਦੀ ਇਜਾਜ਼ਤ ਦੇ ਬਾਜ਼ਾਰ ਬੰਦ ਕਰਨ ਦਾ ਦੋਸ਼ ਹੈ। ਹਬੀਬਗੰਜ ਪੁਲੀਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਹੈ। ਦੱਸ ਦੇਈਏ ਕਿ ਸੂਬੇ ਵਿੱਚ ਤੇਲ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਕਾਂਗਰਸ ਪਾਰਟੀ ਨੇ ਅੱਜ ਅੱਧੇ ਦਿਨ ਬੰਦ ਦਾ ਐਲਾਨ ਕੀਤਾ ਸੀ।

Leave a Reply

Your email address will not be published. Required fields are marked *