ਦਿੱਲੀ-ਐਨ.ਸੀ.ਆਰ. ਵਿੱਚ ਠੰਡ ਨੇ ਦਿੱਤੀ ਦਸਤਕ, ਬਾਰਸ਼ ਨਾਲ ਜ਼ਹਿਰੀਲੀ ਹਵਾ ਤੋਂ ਮਿਲੀ ਰਾਹਤ

ਨਵੀਂ ਦਿੱਲੀ, 18 ਨਵੰਬਰ (ਸ.ਬ.) ਪ੍ਰਦੂਸ਼ਣ ਦੀ ਮਾਰ ਝੱਲ ਰਹੇ ਦਿੱਲੀ ਐਨ.ਸੀ.ਆਰ. ਦੇ ਲੋਕਾਂ ਲਈ ਖੁਸ਼ੀ ਦੀ ਗੱਲ ਹੈ ਕਿ ਠੰਡ ਨੇ ਦਸਤਕ ਦੇ ਦਿੱਤੀ ਹੈ| ਦਰਅਸਲ ਲਗਭਗ ਸਾਰੇ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਸ਼ੁਰੂ ਹੋ ਚੁਕੀ ਹੈ| ਉਥੇ ਹੀ ਮੈਦਾਨੀ ਇਲਾਕਿਆਂ ਵਿੱਚ ਵੀ ਮੌਸਮ ਨੇ ਕਰਵਟ ਬਦਲਣੀ ਸ਼ੁਰੂ ਕਰ ਦਿੱਤੀ ਹੈ| 10 ਦਿਨਾਂ ਤੋਂ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਦਿੱਲੀ-ਐਨ.ਸੀ.ਆਰ. ਨੂੰ ਸ਼ੁੱਕਰਵਾਰ ਦੇਰ ਰਾਤ ਬਾਰਸ਼ ਤੋਂ ਬਾਅਦ ਵੱਡੀ ਰਾਹਤ ਮਿਲੀ ਹੈ| ਦੇਰ ਰਾਤ ਬਾਰਸ਼ ਹੋਈ, ਜਿਸ ਨਾਲ ਠੰਡ ਵੀ ਵਧ ਗਈ ਹੈ| ਸਵੇਰੇ ਤੇਜ਼ ਹਵਾ ਚੱਲਣ ਨਾਲ ਮੌਸਮ ਕਾਫੀ ਸਰਦ ਹੋ ਗਿਆ| ਹਾਲ ਹੀ ਵਿੱਚ ਕਸ਼ਮੀਰ ਵਿੱਚ ਇਸ ਸੀਜਨ ਦੀ ਪਹਿਲੀ ਬਰਫਬਾਰੀ ਹੋਈ ਸੀ|
ਮੌਸਮ ਵਿਭਾਗ ਨੇ ਕਸ਼ਮੀਰ ਵਿੱਚ 18 ਨਵੰਬਰ ਨੂੰ ਭਾਰੀ ਬਾਰਿਸ਼ ਹੋਣ ਅਤੇ ਆਉਣ ਵਾਲੇ ਦਿਨਾਂ ਵਿੱਚ ਰਾਜ ਦੇ ਉਚ ਖੇਤਰਾਂ ਵਿੱਚ ਬਰਫਬਾਰੀ ਹੋਣ ਦੀ ਭਵਿੱਖ ਬਾਣੀ ਕੀਤੀ ਹੈ| ਦਿੱਲੀ ਸਮੇਤ ਉਤਰੀ ਭਾਰਤ ਵਿੱਚ ਅੱਜ ਪਾਰਾ ਡਿੱਗਿਆ ਹੈ, ਜਦੋਂ ਕਿ ਜੰਮੂ-ਕਸ਼ਮੀਰ ਦੇ ਸੋਨਮਰਗ ਵਿੱਚ ਬੁੱਧਵਾਰ ਨੂੰ ਸੀਜਨ ਦੀ ਪਹਿਲੀ ਬਰਫਬਾਰੀ ਹੋਈ ਸੀ| ਤਾਪਮਾਨ -3 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਸੀ| ਬਰਫਬਾਰੀ ਕਾਰਨ ਪੂਰੇ ਉਤਰੀ ਭਾਰਤ ਦਾ ਤਾਪਮਾਨ ਪ੍ਰਭਾਵਿਤ ਹੋਵੇਗਾ ਅਤੇ ਠੰਡ ਵਧੇਗੀ|
ਸੋਨਮਰਗ ਵਿੱਚ 3 ਇੰਚ ਬਰਫਬਾਰੀ ਹੋਈ| ਰਾਜੌਰੀ ਵਿੱਚ ਪੀਰ ਪੰਜਾਲ ਦੇ ਪਹਾੜ ਬਰਫ ਨਾਲ ਢੱਕ ਗਏ| ਜ਼ਿਕਰਯੋਗ ਹੈ ਕਿ ਜੰਮੂ ਖੇਤਰ ਅਤੇ ਸ਼੍ਰੀਨਗਰ ਵਿੱਚ ਵੀ ਬਾਰਸ਼ ਦੀ ਸੂਚਨਾ ਮਿਲੀ ਸੀ|

Leave a Reply

Your email address will not be published. Required fields are marked *