ਦਿੱਲੀ-ਐਨ.ਸੀ.ਆਰ. ਵਿੱਚ ਤੇਜ਼ ਬਰਸਾਤ ਕਾਰਨ ਵੱਖ -ਵੱਖ ਥਾਵਾਂ ਤੇ ਜਾਮ ਲੱਗੇ

ਨਵੀਂ ਦਿੱਲੀ, 20 ਜੁਲਾਈ (ਸ.ਬ.)  ਦਿੱਲੀ-ਐਨ.ਸੀ.ਆਰ. ਵਿੱਚ ਅੱਜ ਸਵੇਰ ਤੋਂ ਹੀ ਤੇਜ਼ ਬਰਸਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ| ਅਜਿਹੇ ਵਿੱਚ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ| ਕਈ ਇਲਾਕਿਆਂ ਵਿੱਚ ਤਾਂ ਪਾਣੀ ਇਸ ਕਦਰ ਭਰਿਆ ਸੀ ਕਿ ਗੱਡੀਆਂ ਵਿਚ ਰਸਤੇ ਹੀ ਖਰਾਬ ਹੋ ਗਈਆਂ| ਅਜਿਹੇ ਵਿੱਚ ਲੋਕਾਂ ਨੂੰ ਕਈ ਜਗ੍ਹਾ ਟਰੈਫਿਕ ਜਾਮ ਦਾ ਸਾਹਮਣਾ ਵੀ ਕਰਨਾ ਪਿਆ| ਦਿੱਲੀ ਦੇ ਪੰਜਾਬੀ ਬਾਗ ਸਮੇਤ ਕਈ ਇਲਾਕਿਆਂ ਵਿੱਚ ਸੜਕਾਂ ਤੇ ਪਾਣੀ ਭਰਨ ਨਾਲ ਲੋਕਾਂ ਨੂੰ ਭਾਰੀ ਜਾਮ ਦਾ ਸਾਹਮਣਾ ਕਰਨਾ ਪਿਆ| ਉਥੇ ਹੀ ਦਿੱਲੀ ਨੋਇਡਾ ਲਿੰਕ ਰੋਡ ਤੇ ਬਣੇ ਅੰਡਰਪਾਸ ਤੇ ਵੀ ਪਾਣੀ ਭਰਨ ਨਾਲ ਲੋਕਾਂ ਨੂੰ ਭਾਰੀ ਮੁਸੀਬਤ ਚੁੱਕਣੀ ਪਈ| ਕੁਝ ਅਜਿਹਾ ਹੀ ਨਜ਼ਾਰਾ ਗਾਜ਼ੀਆਬਾਦ ਦੀ ਗਊ ਸ਼ਾਲਾ ਅੰਡਰਪਾਸ ਤੇ ਵੀ  ਦੇਖਣ ਨੂੰ ਮਿਲਿਆ| ਇੱਥੇ ਸਵੇਰ ਤੋਂ ਹੋ ਰਹੀ ਤੇਜ਼ ਬਾਰਸ਼ ਕਾਰਨ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ, ਅਜਿਹੇ ਵਿੱਚ ਲੋਕਾਂ ਨੂੰ ਰੂਟ ਬਦਲ ਕੇ ਅੱਗੇ ਦਾ ਰਸਤਾ ਤੈਅ ਕਰਨਾ ਪਿਆ| ਇਸ ਤੋਂ ਇਲਾਵਾ ਸਾਹਿਬਾਬਾਦ ਅਤੇ ਵੈਸ਼ਾਲੀ ਵਿੱਚ ਵੀ ਸੜਕਾਂ ਤੇ ਪਾਣੀ ਭਰਨ ਦੀ ਸ਼ਿਕਾਇਤ ਮਿਲੀ|
ਨੋਇਡਾ ਵਿੱਚ ਵੀ ਫੋਰਟਿਸ ਹਸਪਤਾਲ ਅਤੇ ਸ਼ਤਾਬਦੀ ਰੇਲ ਵਿਹਾਰ ਕੋਲ ਪਾਣੀ ਭਰਨ ਨਾਲ ਖਾਸੀ ਮੁਸੀਬਤ ਝੱਲਣੀ ਪਈ| ਉਥੇ ਹੀ ਕਈ ਥਾਂਵਾਂ ਅਜਿਹੀਆਂ ਹਨ, ਜਿੱਥੇ ਬਾਰਸ਼ ਕਾਰਨ ਟਰੈਫਿਕ ਮੂਵਮੈਂਟ ਕਾਫੀ ਹੌਲੀ ਸੀ| ਬਾਰਸ਼ ਵਿੱਚ ਨੋਇਡਾ ਸੈਕਟਰ-15 ਏ ਰੋਡ ਤੇ ਬੱਸ ਖਰਾਬ ਹੋਣ ਕਾਰਨ ਟਰੈਫਿਕ ਹੌਲੀ ਹੋ ਗਿਆ| ਉਥੇ ਹੀ ਰੇਜੀਡੈਂਸ਼ਲ ਇਲਾਕਿਆਂ ਵਿੱਚ ਪਾਣੀ ਭਰਨ ਨਾਲ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ| ਕੁਝ ਥਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਭਰਨ ਦੀ ਵੀ ਸ਼ਿਕਾਇਤ ਮਿਲ ਰਹੀ ਹੈ|

Leave a Reply

Your email address will not be published. Required fields are marked *