ਦਿੱਲੀ-ਐਨ.ਸੀ.ਆਰ. ਵਿੱਚ ਸੰਘਣੀ ਧੁੰਦ ਕਾਰਨ ਕਈ ਫਲਾਈਟਾਂ ਰੱਦ, ਰੇਲ ਸੇਵਾ ਪ੍ਰਭਾਵਿਤ

ਨਵੀਂ ਦਿੱਲੀ, 16 ਜਨਵਰੀ (ਸ.ਬ.) ਦਿੱਲੀ-ਐਨ.ਸੀ.ਆਰ. ਵਿੱਚ ਕੜਾਕੇ ਦੀ ਠੰਡ ਦੇ ਨਾਲ ਅੱਜ ਸੰਘਣੀ ਧੁੰਦ ਛਾਈ ਹੋਈ ਹੈ। ਜਿਸ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਹੋਰ ਵੱਧ ਗਈ ਹੈ। ਦਿੱਲੀ-ਐਨ.ਸੀ.ਆਰ. ਵਿੱਚ ਇੰਨੀ ਧੁੰਦ ਸੀ ਕਿ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਦ੍ਰਿਸ਼ਤਾ ਕਾਫ਼ੀ ਘੱਟ ਰਹੀ। ਸੜਕ ਤੇ ਗੱਡੀਆਂ ਦੀ ਰਫ਼ਤਾਰ ਹੌਲੀ ਹੋਈ ਤਾਂ ਉੱਥੇ ਹੀ ਕਈ ਟ੍ਰੇਨਾਂ ਪ੍ਰਭਾਵਿਤ ਹੋਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਆਉਣ ਵਾਲੀਆਂ 24 ਟ੍ਰੇਨਾਂ ਲੇਟ ਹਨ। ਇਸ ਤੋਂ ਇਲਾਵਾ ਫਲਾਈਟਾਂ ਤੇ ਵੀ ਧੁੰਦ ਦਾ ਅਸਰ ਪਿਆ ਹੈ। ਦਿੱਲੀ ਵਿੱਚ ਕਈ ਥਾਂਵਾਂ ਤੇ ਦ੍ਰਿਸ਼ਤਾ ਜ਼ੀਰੋ ਤੇ ਕੁਝ ਇਲਾਕਿਆਂ ਵਿੱਚ 2 ਤੋਂ 3 ਮੀਟਰ ਦੀ ਹੀ ਦੇਖੀ ਗਈ। ਅਜਿਹੇ ਵਿੱਚ ਰਾਹਗੀਰਾਂ ਨੂੰ ਬੇਹੱਦ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਸਥਿਤੀ ਅਜਿਹੀ ਹੈ ਕਿ ਗੱਡੀਆਂ ਦੀ ਲਾਈਟ ਜਗਾਉਣ ਦੇ ਬਾਵਜੂਦ ਵੀ ਦ੍ਰਿਸ਼ਤਾ ਇੰਨੀ ਘੱਟ ਸੀ ਕਿ ਸਾਹਮਣੇ ਦਿਖਾਈ ਦੇਣਾ ਮੁਸ਼ਕਲ ਰਿਹਾ।

ਮੌਸਮ ਵਿਗਿਆਨ ਅਨੁਸਾਰ ਦਿੱਲੀ ਵਾਲਿਆਂ ਨੂੰ ਧੁੰਦ ਅਤੇ ਠੰਡ ਤੋਂ ਹਾਲੇ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਤਾਪਮਾਨ ਵਿੱਚ ਗਿਰਾਵਟ ਆਉਣ ਕਾਰਨ ਠਾਰ ਵੱਧ ਰਹੀ ਹੈ। ਸੰਘਣੀ ਧੁੰਦ ਕਾਰਨ ਲਗਭਗ 2 ਦਰਜਨ ਤੋਂ ਵੱਧ ਟ੍ਰੇਨਾਂ ਆਪਣੇ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਉੱਥੇ ਹੀ ਕਈ ਫਲਾਈਟਾਂ ਰੱਦ ਕੀਤੀਆਂ ਗਈਆਂ ਹਨ। ਮੌਸਮ ਵਿਭਾਗ ਅਨੁਸਾਰ ਤਾਂ ਅਗਲੇ 5 ਦਿਨਾਂ ਤੱਕ ਦਿੱਲੀ-ਐਨ.ਸੀ.ਆਰ. ਦੇ ਲੋਕਾਂ ਨੂੰ ਸਵੇਰੇ ਅਤੇ ਸ਼ਾਮ ਦੇ ਸਮੇਂ ਅਜਿਹੀ ਹੀ ਧੁੰਦ ਦਾ ਸਾਹਮਣਾ ਕਰਨਾ ਪਵੇਗਾ। ਉੱਥੇ ਹੀ ਠੰਡ ਤੋਂ ਵੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਉੱਥੇ ਹੀ ਦਿੱਲੀ ਦੀ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਇਕ ਵਾਰ ਫਿਰ ਤੋਂ ਬੇਹੱਦ ਗੰਭੀਰ ਸਥਿਤੀ ਵਿੱਚ ਪਹੁੰਚ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਸਵੇਰੇ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 492 ਮਾਪਿਆ ਗਿਆ ਹੈ।

Leave a Reply

Your email address will not be published. Required fields are marked *